ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡਿਆ ਦੇ ਆਧਾਰ 'ਤੇ ਜਦੋ ਆਫਤਾਬ ਨੂੰ ਦਿੱਲੀ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ ਤਾਂ ਉਸ ਨੇ ਫਿਰ ਤੋਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਦੋਸ਼ੀ ਆਫਤਾਬ ਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਇਸ ਦੌਰਾਨ ਦੋਸ਼ੀ ਨੇ ਸ਼ਰਧਾ ਦੇ ਪਿਤਾ ਨੂੰ ਕਿਹਾ ਕਿ 'ਮਾਫ ਕਰਨਾ ਅੰਕਲ' ਮੇਰੇ ਤੋਂ ਗਲਤੀ ਹੋ ਗਈ, ਮੈ ਤੁਹਾਡੀ ਧੀ ਨੂੰ ਮਾਰ ਦਿੱਤਾ। ਪੁਲਿਸ ਅਨੁਸਾਰ ਸ਼ਰਧਾ ਦੇ ਖਾਤੇ 'ਚ ਹੋਏ ਲੈਣ- ਦੇਣ ਕਾਰਨ ਆਫਤਾਬ ਦੇ ਖਿਲਾਫ ਮਜ਼ਬੂਤ ਸੁਰਾਗ ਸਾਬਤ ਹੋਏ । ਕਤਲ ਤੋਂ ਬਾਅਦ ਜਦੋ ਪੁਲਿਸ ਨੇ ਸ਼ਰਧਾ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸ਼ਰਧਾ ਦੇ ਖਾਤੇ ਤੋਂ 54,000 ਰੁਪਏ ਦਾ ਲੈਣ - ਦੇਣ ਹੋਇਆ ਸੀ। ਇਸ 'ਚੋ ਆਫਤਾਬ ਨੇ 18,000 ਰੁਪਏ ਆਪਣੇ ਖਾਤੇ 'ਚ ਪਾਏ ਸੀ। ਆਫਤਾਬ ਨੇ ਇਨ੍ਹਾਂ ਪੈਸਿਆਂ ਦਾ ਖਰਚ ਸ਼ਰਧਾ ਦੇ ਸਰੀਰ ਦੇ ਟੁਕੜੇ ਕਰਨ ਲਈ ਸਾਮਾਨ ਖਰੀਦ 'ਚ ਲਗਾਏ ਸੀ । ਫਿਲਹਾਲ ਪੁਲਿਸ ਵਲੋਂ ਹਾਲੇ ਵੀ ਦੋਸ਼ੀ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਬੀਤੀ ਦਿਨੀਂ ਵੀ ਪੁਲਿਸ ਆਫਤਾਬ ਨੂੰ ਜੰਗਲ 'ਚ ਲੈ ਕੇ ਗਈ ।ਜਿਥੇ ਉਸ ਨੇ ਸ਼ਰਧਾ ਦੇ ਸ਼ਰੀਰ ਦੇ ਟੁਕੜੇ ਸੁੱਟੇ ਸੀ, ਜੰਗਲ 'ਚੋ ਪੁਲਿਸ ਨੂੰ ਹੁਣ ਤੱਕ 13 ਟੁਕੜੇ ਮਿਲ ਚੁਕੇ ਹਨ। ਸ਼ਰਧਾ ਦੇ ਸਰੀਰ ਦੇ ਟੁਕੜੇ ਰੱਖਣ ਤੋਂ ਪਹਿਲਾਂ ਉਹ ਉਸ ਦੇ ਕਟੇ ਹੋਏ ਚਿਹਰੇ ਨੂੰ ਦੇਖਦਾ ਸੀ ਤੇ ਫਿਰ ਹੀ ਸਰੀਰ ਦੇ ਅੰਗਾਂ ਨੂੰ ਸੁੱਟਣ ਲਈ ਜਾਂਦਾ ਸੀ ।
by jaskamal