by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰਾ ਰਾਖੀ ਸਾਵੰਤ ਆਏ ਦਿਨ ਵਿਵਾਦਾਂ 'ਚ ਰਹਿੰਦੀ ਹੈ ,ਹੁਣ ਰਾਖੀ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਖੀ ਨੇ ਪਤੀ ਆਦਿਲ ਦੇ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਦੱਸਿਆ ਜਾ ਰਿਹਾ ਕਿ ਰਾਖੀ ਨੇ ਆਪਣੇ ਪਤੀ ਆਦਿਲ 'ਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਸੀ। ਰਾਖੀ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਆਦਿਲ 'ਤੇ ਕਈ ਅਪਰਾਧਿਕ ਮਾਮਲੇ ਵੀ ਦਰਜ਼ ਹਨ ਤੇ ਉਹ 2 ਦਿਨ ਜੇਲ੍ਹ ਵੀ ਰਹਿ ਚੁੱਕਾ ਹੈ । ਰਾਖੀ ਨੇ ਦੋਸ਼ ਲਗਾਉਂਦੇ ਕਿਹਾ ਕਿ ਆਦਿਲ ਦੇ ਹੋਰ ਕੁੜੀਆਂ ਨਾਲ ਵੀ ਅਫੇਅਰ ਚੱਲ ਰਹੇ ਹਨ।ਫਿਲਹਾਲ ਪੁਲਿਸ ਵਲੋਂ ਆਦਿਲ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।