ਨਿਊਜ਼ ਡੈਸਕ (ਰਿੰਪੀ ਸ਼ਰਮਾ) : TV ਅਭਿਨੇਤਾ ਤੁਨੀਸ਼ਾ ਸ਼ਰਮਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਤੁਨੀਸ਼ਾ ਨੇ ਮੇਕਅੱਪ ਰੂਮ 'ਚ ਖ਼ੁਦਕੁਸ਼ੀ ਕੀਤੀ ਹੈ। ਸਬ ਟੀਵੀ ਦੇ ਅਲੀ ਬਾਬਾ ਵਿੱਚ ਰਾਜਕੁਮਾਰੀ ਮਰੀਅਮ ਦੀ ਭੂਮਿਕਾ ਨਿਭਾਉਣ ਵਾਲੀ ਤੁਨੀਸ਼ਾ ਸ਼ਰਮਾ ਇੱਕ ਜਾਣਿਆ ਪਛਾਣਿਆ ਨਾਮ ਹੈ ।ਜਾਣਕਾਰੀ ਅਨੁਸਾਰ ਉਹ ਕੁਝ ਦਿਨਾਂ ਤੋਂ ਉਦਾਸ ਨਜ਼ਰ ਆ ਰਹੀ ਸੀ। ਜਿਸ ਤੋਂ ਬਾਅਦ ਬੀਤੀ ਦਿਨੀਂ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ ਤਸਵੀਰ ਸਾਂਝੀ ਕਰਦੇ ਲਿਖਿਆ ਕਿ ਜੋ ਆਪਣੇ ਜਨੂੰਨ ਤੋਂ ਪ੍ਰੇਰਿਤ ਹੁੰਦੇ ਹਨ ਉਹ ਰੁਕਦੇ ਨਹੀਂ । ਜ਼ਿਕਰਯੋਗ ਹੈ ਕਿ ਤੁਨੀਸ਼ਾ ਸ਼ਰਮਾ ਦਾ ਨਵਾਂ ਸ਼ੋਅ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸੀ । ਤੁਨੀਸ਼ਾ ਦੀ ਖ਼ੁਦਕੁਸ਼ੀ ਕਰਕੇ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ। ਇਸ ਮਾਮਲੇ 'ਚ ਪੁਲਿਸ ਨੇ ਤੁਨੀਸ਼ਾ ਦੀ ਮਾਂ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਅਦਾਕਰਾ ਸ਼ੀਜਾਨ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
by jaskamal