by vikramsehajpal
ਟੋਰਾਂਟੋ ਡੈਸਕ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੱਲ੍ਹ ਸ਼ਾਮ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਨਾਲ ਅੱਜ ਮੌਸਮ ਦਾ ਮਿਜਾਜ਼ ਬਦਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਕੱਲ੍ਹ ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਲਈ ਮੌਸਮ ਸਬੰਧੀ ਵਿਸ਼ੇਸ਼ ਟਿੱਪਣੀ ਦਿਤੀ ਗਈ। ਕੁੱਝ ਇਲਾਕਿਆਂ ਵਿੱਚ ਤਾਂ ਇੱਕ ਤੋਂ ਤਿੰਨ ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਫੈਡਰਲ ਵੈਦਰ ਏਜੰਸੀ ਨੇ ਤੇਜ਼ ਹਵਾਵਾਂ ਚੱਲਣ ਤੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਿਟੀ ਕਾਫੀ ਘੱਟ ਹੋਣ ਦੀ ਚੇਤਾਵਨੀ ਵੀ ਦਿੱਤੀ ਹੈ। ਓਥੇ ਹੀ ਟੋਰਾਂਟੋ ਦੇ ਉੱਤਰੀ ਇਲਾਕਿਆਂ ਵਿੱਚ ਭਾਰੀ ਬਰਫਗਬਾਰੀ ਕਾਰਨ ਧੁੰਦ ਵਰਗੇ ਹਾਲਾਤ ਬਣੇ ਰਹਿਣਗੇ। ਸਿਟੀ ਤੇ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਬਿਜਲੀ ਗੁੱਲ ਹੋਣ ਦਾ ਵੀ ਖਤਰਾ ਹੈ।