by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬੀਤੀ ਦਿਨੀਂ ਸਿਹਤ ਖ਼ਰਾਬ ਹੋਣ ਕਾਰਨ ਚੰਡੀਗੜ੍ਹ PGI ਦਾਖ਼ਲ ਕਰਵਾਇਆ ਗਿਆ । ਸਿੱਧੂ ਦੇ ਪਿਤਾ ਨੂੰ ਦਿਲ ਵਿੱਚ ਪਏ ਸਟੰਟ ਕਾਰਨ ਇਹ ਸਮੱਸਿਆ ਦੱਸੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਹੁਣ ਬਲਕੌਰ ਸਿੰਘ ਦੀ ਹਾਲਤ ਕਾਫੀ ਸਥਿਤ ਹੈ। ਫਿਲਹਾਲ ਇਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸਿੱਧੂ ਦੇ ਫੈਨਸ ਵਲੋਂ ਲਗਾਤਾਰ ਬਲਕੌਰ ਸਿੰਘ ਲਈ ਅਰਦਾਸ ਕੀਤੀ ਜਾ ਰਹੀ ਹੈ ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਲਕੌਰ ਸਿੰਘ ਨੂੰ ਦਿਲ 'ਚ ਬਲਾਕੇਜ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੇ ਦਿਲ ਵਿੱਚ ਸਟੰਟ ਪਾਇਆ ਗਿਆ ।