by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ 'ਚ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਦੇ ਘਰ ਦੀ ਬਿਜਲੀ ਬੰਦ ਹੋ ਗਈ। SA ਨੇ ਹੁਣ ਤੱਕ 423,000 ਤੋਂ ਵੱਧ ਬਿਜਲੀ ਦੇ ਝਟਕੇ ਰਿਕਾਰਡ ਕੀਤੇ ਹਨ ਕਿਉਕਿ ਇਹ ਤੂਫ਼ਾਨ ਪ੍ਰਣਾਲੀ ਨੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਵਾਲਿਆਂ ਹਵਾਵਾਂ 'ਤੇ ਹੜ੍ਹ ਲੈ ਆਂਦਾ ਹੈ । ਕੁਝ ਖੇਤਰ ਦੇ ਲੋਕਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ। ਦੱਸਿਆ ਜਾ ਰਿਹਾ ਇਕ ਮਿੰਨੀ ਚੱਕਰਵਾਤ ਦੇ ਐਡੀਲੇਡ ਪਹਾੜੀਆਂ ਨਾਲ ਟਕਰਾਉਣ 'ਤੇ ਘਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।