by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾ ਛੱਤੀਸਗੜ ਦੇ ਕਾਕੇਰ 'ਚ ਇਕ ਧਮਾਕਾ ਹੋਇਆ ਹੈ। ਇਸ ਧਮਾਕੇ 'ਚ BSF ਦਾ ਇਕ ਜਵਾਨ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਜਵਾਨ ਆਪਣੇ ਬਿਮਾਰ ਸਾਥੀ ਨਾ ਬਾਈਕ 'ਤੇ ਕੈਂਪ ਜਾ ਰਿਹਾ ਸੀ। BSF ਦਾ ਜਵਾਨ ਕੋਯਾਲੀਬੇਡਾ ਰੋਡ ਤੋਂ ਮਾਰਕਨਾਰ ਪਿੰਡ ਦੇ ਨੇੜੇ ਪਹੁੰਚਿਆ ਸੀ ਤਾਂ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਇਕ ਜਵਾਨ ਗੰਭੀਰ ਜਖ਼ਮੀ ਹੋ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ 'ਚੋ 2 ਜ਼ਿੰਦਾ ਆਈਈਡੀ ਬਰਾਮਦ ਕੀਤੇ ਹਨ। ਫਿਲਹਾਲ ਜਖ਼ਮੀ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ।