by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਮੈਕਸੀਕੋ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਸਰਹੱਦ ਦੇ ਕੋਲ 58 ਕੁੜੀਆਂ -ਮੁੰਡੇ ਟਰੱਕ 'ਚੋ ਮਿਲੇ ਹਨ। ਦੱਸਿਆ ਜਾ ਰਿਹਾ ਕਿ ਸਾਰੇ ਮੁੰਡੇ- ਕੁੜੀਆਂ ਇੱਕਲੇ ਸੀ। ਉਨ੍ਹਾਂ ਨਾਲ ਕੋਈ ਮਾਤਾ- ਪਿਤਾ ਜਾਂ ਰਿਸ਼ਤੇਦਾਰ ਨਹੀਂ ਸਨ। ਟਰੱਕ 'ਚ 44 ਮੁੰਡੇ ਤੇ 14 ਕੁੜੀਆਂ ਸਵਾਰ ਸਨ । ਜਾਣਕਾਰੀ ਅਨੁਸਾਰ ਜਦੋ ਹਾਈਵੇਅ 'ਤੇ ਵਾਹਨ ਨੂੰ ਤਲਾਸ਼ੀ ਲਈ ਰੋਕਿਆ ਗਿਆ । ਜਾਂਚ ਤੋਂ ਬਾਅਦ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।ਨਾਬਾਲਗਾਂ ਨੂੰ ਬਾਲ ਕਲਿਆਣ ਸੰਸਥਾ ਭੇਜ ਦਿੱਤਾ ਗਿਆ ਹੈ ।ਪੁਲਿਸ ਅਧਿਕਾਰੀਆਂ ਨੇ ਕਿਹਾ ਬੱਚਿਆਂ ਦੀ ਮੈਕਸੀਕੋ ਰਾਹੀਂ ਤਸਰਕੀ ਕੀਤੀ ਜਾਂਦੀ ਹੈ।