by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ 5 ਮੌਜੂਦਾ ਤੇ 2 ਸਾਬਕਾ ਕੌਂਸਲਰਾਂ ਨੂੰ ਆਪ’ ’ਚ ਸ਼ਾਮਲ ਕਰਵਾਉਣ ’ਚ ਸਫ਼ਲਤਾ ਹਾਸਲ ਕੀਤੀ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਸਾਰੇ ਕੌਂਸਲਰਾਂ 'ਤੇ ਸਾਬਕਾ ਕੌਂਸਲਰਾਂ ਦਾ ਸੁਆਗਤ ਕੀਤਾ। ‘ਆਪ’ 'ਚ ਸ਼ਾਮਲ ਹੋਣ ਵਾਲੇ ਕੌਂਸਲਰਾਂ ’ਚ ਵਿਜੇ ਅੱਗਰਵਾਲ, ਮਨਮੀਤ ਕੌਰ ਤੋਂ ਇਲਾਵਾ ਸਾਬਕਾ ਕੌਂਸਲਰ ਕਸ਼ਮੀਰ ਸਿੰਘ ਸ਼ਾਮਲ ਸਨ।
ਜਿੰਪਾ ਨੇ ਕੌਂਸਲਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੀ ਕਾਰਜ ਪ੍ਰਣਾਲੀ ’ਚ ਸੁਧਾਰ ਲਈ ਹੀ ਕੌਂਸਲਰ ਅਤੇ ਸਾਬਕਾ ਕੌਂਸਲਰ ‘ਆਪ’ ਵਿਚ ਸ਼ਾਮਲ ਹੋਏ ਹਨ ਅਤੇ ਉਹ ਭਰੋਸਾ ਕਰਦੇ ਹਨ ਕਿ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।