ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਮਕਸੂਦਾਂ ਮੰਡੀ ਕੋਲੋਂ ਨਾਕਾਬੰਦੀ ਦੌਰਾਨ ਫਿਰੋਜ਼ਪੁਰ ਤੋਂ ਹੈਰੋਇਨ ਸਪਲਾਈ ਕਰਨ ਆਏ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਸਵਿਫਟ ਗੱਡੀ 'ਚ ਹੈਰੋਇਨ ਸਪਲਾਈ ਕਰਨ ਆਏ ਸਨ। ਦੋਸ਼ੀਆਂ ਨੇ ਕਿਹਾ ਕਿ ਉਹ ਫਿਰੋਜ਼ਪੁਰ ਬਾਰਡਰ ਕੋਲੋਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰਾਂ ਤੋਂ ਹੈਰੋਇਨ ਖਰੀਦਦੇ ਸਨ ਤੇ ਫਿਰ ਪੰਜਾਬ 'ਚ ਸਪਲਾਈ ਕਰਦੇ ਸਨ ।
ਦੋਸ਼ੀਆਂ ਨੇ ਕਿਹਾ ਗਰੀਬੀ ਹੋਣ ਕਾਰਨ ਉਹ ਜਲਦ ਪੈਸਾ ਕਮਾਉਣ ਦੇ ਚੱਕਰ 'ਚ ਨਸ਼ਾ ਵੇਚ ਰਹੇ ਸਨ। DCP ਜਸਕਿਰਨਜੀਤ ਸਿੰਘ ਨੇ ਕਿਹਾ ਸੈੱਲ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਆਪਣੀ ਟੀਮ ਨਾਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇੱਕ ਗੱਡੀ ਵਿੱਚ ਆ ਰਹੇ 4 ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਨਾਮ ਅਮਰਜੀਤ ਸਿੰਘ, ਸਾਜਨ ਅਮਨ ਤੇ ਸੰਨੀ ਦੱਸਿਆ। ਸ਼ੱਕ ਹੋਣ 'ਤੇ ਪੁਲਿਸ ਟੀਮ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ।ਜਿਸ ਦੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
,