by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰੀ ਤੁਰਕੀ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕੋਲੇ ਦੀ ਇਕ ਖਾਨ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ ਹੈ। ਇਸ ਧਮਕੀ ਦੌਰਾਨ 25 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜਖ਼ਮੀ ਹੋ ਗਏ ਹਨ ਬਚਾਅ ਕਰਮੀਆਂ ਨੇ ਕੋਲੇ ਦੀ ਖਾਨ 'ਚ ਫੜੇ ਬਾਕੀ ਲੋਕਾਂ ਨੂੰ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਧਮਾਕਾ ਕਾਲੇ ਸਾਗਰ ਤੱਟੀ ਸੂਬੇ ਬਾਰਟੀਨ ਦੇ ਅਮਾਸਰਾ ਕਸਬੇ ਵਿੱਚ ਸਰਕਾਰੀ ਟਿਟਿਕੇ ਖਾਨ ਦੇ ਵਿੱਚ ਹੋਇਆ ਹੈ। ਊਰਜਾ ਮੰਤਰੀ ਨੇ ਕਿਹਾ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸ਼ਮਕ ਕੋਲੋਂ ਦੀਆਂ ਖਾਣਾ 'ਚ ਮਿਲਿਆ ਜਲਣਸ਼ੀਲ ਗੈਸਾਂ ਕਾਰਨ ਹੋਇਆ ਹੈ ।