by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ 2 ਨਾਬਾਲਗ ਕੁੜੀਆਂ ਪਹੁੰਚਿਆ ਹਨ। SSP ਗੁਲਨਿਤ ਸਿੰਘ ਨੇ ਕਿਹਾ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੁੜੀਆਂ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ ਪਰਿਵਾਰਿਕ ਮੈਬਰਾਂ ਨੂੰ ਗੱਲ ਬੋਲ ਬਠਿੰਡਾ ਕੇਂਦਰੀ ਜੇਲ੍ਹ ਵਿਖੇ ਗੈਂਗਸਟਰ ਲਾਰੈਂਸ ਬੋਸ਼ਨੋਈ ਨੂੰ ਮਿਲਣ ਪਹੁੰਚਿਆ ਸੀ ਤੇ ਦੋਵਾਂ ਦੀਆਂ ਜੇਲ੍ਹ ਦੇ ਬਾਹਰ ਖਿੱਚਿਆ ਤਸਵੀਰਾਂ ਪੁਲਿਸ ਵਲੋਂ ਰਾਊਂਡ ਅੱਪ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ । ਪੁਲਿਸ ਅਧਿਕਾਰੀਆਂ ਵਲੋਂ ਇਸ ਬਾਰੇ ਕੁੜੀਆਂ ਦੇ ਪਰਿਵਾਰਿਕ ਮੈਬਰਾਂ ਨੂੰ ਵੀ ਸੂਚਿਤ ਕੀਤਾ ਗਿਆ ।