by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੋਰਾਹਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਟੀਲ ਫੈਕਟਰੀ 'ਚ ਬੁਆਇਲਤ ਫੱਟਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ । ਜਦਕਿ 4 ਮਜ਼ਦੂਰ ਜਖ਼ਮੀ ਹੋ ਗਏ ਹਨ। ਜਖ਼ਮੀ ਮਜ਼ਦੂਰਾਂ ਨੂੰ ਨਿੱਜੀ ਹਸਪਤਾਲ ਇਲਾਜ ਦੀ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਦੋਰਾਹਾ ਦੇ ਰਾਮਪੁਰ ਰੋਡ ਕੋਲ ਇੰਡੀਆ ਸਟੀਲ ਫੈਕਟਰੀ 'ਚ ਬੁਆਇਲਰ ਫੱਟ ਗਿਆ। ਇਸ ਧਮਾਕੇ ਦੌਰਾਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸੈੱਟ ਕੁਆਰਟਰਾਂ 'ਚ ਸੋ ਰਹੇ ਸੀ ਤਾਂ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ ਸੁਣਾਈ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਫਾਰੈਂਸਿਕ ਟੀਮ ਵੀ ਸੱਦੀ ਗਈ ਹੈ, ਜੋ ਕਿ ਇਸ ਮਾਮਲੇ ਦੀ ਕਾਰਵਾਈ ਕਰੇਗੀ।