ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ 10 ਸ਼ਾਰਪ ਸ਼ੁਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਵਿਦੇਸ਼ 'ਚ ਬਣਦੇ 4 ਪਿਸਤੌਲ, 28 ਕਾਰਤੂਸ ਤੇ 2 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ।ਦੋਸ਼ੀ ਹਰਿਆਣਾ ਪੁਲਿਸ ਦੀ ਵਰਦੀ 'ਚ ਸਨ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸਨ।
ਪੁਲਿਸ ਅਧਿਕਾਰੀ ਵਰੁਣ ਨੇ ਦੱਸਿਆ ਕਿ ਦੇਰ ਰਾਤ ਕ੍ਰਾਈਮ ਬ੍ਰਾਂਚ ਨੂੰ ਮੁਖਬੀਰ ਨੇ ਗੈਂਗ ਦੇ ਸ਼ਾਰਪ ਸ਼ੂਟਰਾਂ ਦੀ ਸੂਚਨਾ ਦਿੱਤੀ ।ਜਦੋ ਪੁਲਿਸ ਟੀਮਾਂ ਨੇ ਕ੍ਰਾਈਮ ਬ੍ਰਾਂਚ ਨਾਲ ਮਿਲ ਕੇ ਭੋਡਸੀ ਦੇ ਮਹੇਦਰਵਾੜਾ ਪਹੁੰਚੀ, ਉੱਥੇ ਬਾਹਰ ਇੱਕ ਗੱਡੀ ਤੇ ਇੱਕ ਹੋਂਡਾ ਸਿਟੀ ਕਾਰ ਖੜ੍ਹੀ ਹੋਈ ਸੀ। ਜਿਸ ਦੇ ਅੰਦਰ ਸ਼ੂਟਰ ਪੁਲਿਸ ਦੀ ਵਰਦੀ 'ਚ ਸਨ ।ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।