ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੰਗੋਲਪੁਰੀ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਮਿਲ ਕੇ ਲਾਸ਼ ਨੂੰ ਬੋਰੀ 'ਚ ਪਾ ਕੇ ਸੁੱਟ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਥਾਣੇ ਪਹੁੰਚ ਕੇ ਆਪਣਾ ਗੁਨਾਹ ਕਬੂਲ ਕਰ ਲਿਆ। ਜਾਣਕਾਰੀ ਅਨੁਸਾਰ ਲਲਿਤ ਕੁਮਾਰ ਨਾਂ ਦਾ 23 ਸਾਲਾ ਨੌਜਵਾਨ ਥਾਣੇ ਪਹੁੰਚਿਆ ਤੇ ਉਸ ਨੇ ਕਿਹਾ ਮੈ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ ਤੇ ਲਾਸ਼ ਨੂੰ ਘਰ ਦੇ ਕੋਲ ਪਾਰਕ 'ਚ ਸੁੱਟ ਦਿੱਤਾ।
ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਲਲਿਤ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜੈਕਿਸ਼ਨ ਨਸ਼ੇ ਦਾ ਆਦਿ ਸੀ। ਉਹ ਹਮੇਸ਼ਾ ਪੈਸੇ ਲਈ ਲੜਾਈ ਕਰਦਾ ਸੀ। ਬੀਤੀ ਦਿਨੀਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਤਾਂ ਜੈਕਿਸ਼ਨ ਨੇ ਮਾਂ ਨਾਲ ਕੁੱਟਮਾਰ ਕੀਤੀ ਸੀ । ਇਸ ਤੋਂ ਬਾਅਦ ਜਦੋ ਘਰ ਕੋਈ ਨਹੀਂ ਸੀ ਤਾਂ ਹਥੌੜੇ ਨਾਲ ਸਿਰ 'ਤੇ ਵਾਰ ਕਰਕੇ ਜੈਕਿਸ਼ਨ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਲਾਸ਼ ਨੂੰ ਬੈਡ ਹੇਠਾਂ ਲੁਕਾ ਦਿੱਤਾ । ਜਦੋ ਪਿਤਾ ਘਰ ਆਏ ਤਾਂ ਉਨ੍ਹਾਂ ਨਾਲ ਮਿਲ ਕੇ ਲਾਸ਼ ਨੂੰ ਪਾਰਕ ਵਿੱਚ ਸੁੱਟ ਦਿੱਤਾ । ਫਿਲਹਾਲ ਪੁਲਿਸ ਨੇ ਦੋਵੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।