ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਜ਼ਫਰਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਿਕਾਹ ਤੋਂ ਨਾਖ਼ੁਸ਼ ਪਤੀ ਆਪਣੀ ਪਤਨੀ ਨੂੰ ਲੈ ਵਿਚੋਲੇ ਘਰ ਪਹੁੰਚਿਆ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਵਿਚੋਲੇ ਦੇ ਗੁਆਂਢੀ ਨੇ ਦੱਸਿਆ ਕਿ ਉਸ ਨੂੰ ਨੌਜਵਾਨ ਦੀ ਪਤਨੀ ਨੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਨੌਜਵਾਨ ਨੇ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਖ਼ਤਮ ਕਰ ਲਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੱਦਾਮ ਦੀ ਪਤਨੀ ਸਾਹਿਬਾ ਨੇ ਦੱਸਿਆ ਕਿ ਸਵੇਰੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਨਸੀਮ ਪਤਨੀ ਤਮੰਨਾ ਨਾਲ ਖੜ੍ਹਾ ਸੀ। ਦੋਵਾਂ ਦੇ ਹੱਥਾਂ ਵਿਚ ਪਿਸਤੌਲ ਸੀ।
ਨਸੀਮ ਨੇ ਸੱਦਾਮ ਬਾਰੇ ਪੁੱਛਿਆ, ਉਸ ਨੇ ਨਮਾਜ਼ ਲਈ ਮਸਜਿਦ ਜਾਣ ਦੀ ਗੱਲ ਕਹਿ। ਇੰਨੇ 'ਚ ਉੱਥੇ ਸੱਦਾਮ ਆ ਗਿਆ ,ਨਸੀਮ ਨੇ ਸੱਦਾਮ 'ਤੇ ਗੋਲੀ ਚਲਾ ਦਿੱਤੀ ,ਉਹ ਭੱਜ ਕੇ ਗੁਸਲਖਾਨੇ ਵਿੱਚ ਲੁਕ ਗਿਆ। ਗੋਲੀਆਂ ਦੀ ਆਵਾਜ਼ ਸੁਣਕੇ ਸਾਬਿਰ ਤੇ ਹੋਰ ਗੁਆਂਢੀ ਆ ਗਏ ਤੇ ਦੋਵਾਂ ਕੋਲੋਂ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ।ਜਾਣਕਾਰੀ ਅਨੁਸਾਰ ਉਸ ਵੇਲੇ ਤਮੰਨਾ ਨੇ ਪਿਸਤੌਲ ਨਾਲ ਸਾਬਿਰ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਫੜਨ ਲਈ ਪਿੰਡ ਵੀ ਦੋੜੇ ਪਰ ਜੋੜੇ ਨੇ ਮੋਟਰਸਾਈਕਲ 'ਤੇ ਭੱਜਣ ਦੀ ਕੋਸ਼ਿਸ਼ ਕੀਤੀ। ਲੋਕਾਂ ਅਨੁਸਾਰ ਭੱਜਦੇ ਹੋਏ ਨਸੀਮ ਨੇ ਤਮੰਨਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।