ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕੁੜੀਆਂ ਵਲੋਂ ਕਾਲ ਗਰਲ ਦੱਸ ਕੇ ਇਕ ਬਜ਼ੁਰਗ ਵਿਅਕਤੀ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲ ਗਰਲ ਦੱਸਣ ਵਾਲੀ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਲੈ ਕੇ ਜਾਣ ਦੇ ਭਾਣੇ ਬਜ਼ੁਰਗ ਕੋਲੋਂ 15 ਹਜ਼ਾਰ ਦੀ ਲੁੱਟ ਕੀਤੀ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਕੁੜੀਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ 2 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਬਜ਼ੁਰਗ ਕੋਲੋਂ ਲੁੱਟੇ 15 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ ।ਬਜ਼ੁਰਗ ਨੇ ਦੱਸਿਆ ਕਿ ਇਹ ਦੋਵੇ ਕੁੜੀਆਂ ਉਸ ਨੂੰ ਬੱਸ ਅੱਡੇ 'ਤੇ ਮਿਲੀਆਂ ਸੀ, ਉਨ੍ਹਾਂ ਨੇ ਉਸ ਨੂੰ ਜਿਸਮਫਰੋਸ਼ੀ ਸੀ ਆੜ ਵਿੱਚ ਹੋਟਲ ਲੈ ਕੇ ਜਾਣ ਦੀ ਗੱਲ ਕਹੀ। ਜਿਸ ਤੋਂ ਬਾਅਦ ਕੁੜੀਆਂ ਬਜ਼ੁਰਗ ਨੂੰ ਹੋਟਲ ਵਿੱਚ ਲੈ ਗਿਆ ਤੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋ ਬਜ਼ੁਰਗ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਦੋਵਾਂ ਕੁੜੀਆਂ ਨੂੰ ਫੜ ਕੇ ਪੁਲਿਸ ਨੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।