ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਇੱਕ ਬਜ਼ੁਰਗ ਨਾਲ ਨੌਜਵਾਨ ਨੇ ਮਦਦ ਦੇ ਬਹਾਨੇ 4 ਲੱਖ ਰੁਪਏ ਦੀ ਲੁੱਟ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ 'ਤੇ ਫਰਾਰ ਹੋ ਗਿਆ। ਸਾਰੀ ਘਟਨਾ ਬੈਂਕ 'ਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਦੱਸਿਆ ਜਾ ਰਿਹਾ ਫਗਵਾੜਾ ਗੇਟ ਸਥਿਤ ਰਾਜਨ ਦੇ ਪਿਤਾ ਇੰਡੀਅਨ ਬੈਂਕ 'ਚ 4 ਲੱਖ ਰੁਪਏ ਜਮ੍ਹਾ ਕਰਵਾਉਣ ਗਏ ਸਨ ਜਦੋ ਉਹ ਪੈਸੇ ਜਮ੍ਹਾ ਕਰਵਾਉਣ ਲਈ ਲਾਈਨ ਵਿੱਚ ਖੜ੍ਹੇ ਹੋਏ ਤਾਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬੈਂਕ ਦਾ ਮੁਲਾਜ਼ਮ ਹੈ ਤੇ ਬਜ਼ੁਰਗਾਂ ਦੀ ਮਦਦ ਕਰਨ ਲਈ ਖੜ੍ਹਾ ਹੈ।
ਉਸ ਨੌਜਵਾਨ ਨੇ ਬਜ਼ੁਰਗ ਨੂੰ ਕਿਹਾ ਕਿ ਉਸ ਨੇ ਫ਼ਾਰਮ ਗਲਤ ਭਰ ਲਿਆ । ਇਨ੍ਹਾਂ ਕਹਿ ਕੇ ਉਹ ਸਲਿੱਪ ਲੈ ਕੇ ਦੁਬਾਰਾ ਭਰਨ ਤੋਂ ਬਾਅਦ ਉਨ੍ਹਾਂ ਕੋਲੋਂ 4 ਲੱਖ ਰੁਪਏ ਲੈ ਕੇ ਕਿਹਾ ਕਿ ਮੈ ਜਮ੍ਹਾ ਕਰਵਾ ਦਿੰਦਾ ਹਾਂ ਜਦੋ ਕਾਫੀ ਸਮੇ ਤੱਕ ਨੌਜਵਾਨ ਵਾਪਸ ਨਹੀਂ ਆਇਆ ਤਾਂ ਉਸ ਨੇ ਇਸ ਦੀ ਸੂਚਨਾ ਬੈਂਕ ਦੇ ਮੈਨੇਜਰ ਨੂੰ ਦਿੱਤੀ । ਮੈਨੇਜਰ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।