ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਤਵਾਲੀ ਇਲਾਕੇ ਦੇ ਪਿੰਡ ਲਖਨਪੁਰਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਪੁੱਤ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਲੜਾਈ ਤੋਂ ਬਾਅਦ ਮਾਪਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁੱਸੇ ਵਿੱਚ ਮਾਪਿਆਂ 'ਤੇ ਇੰਟ ਨਾਲ ਹਮਲਾ ਕਰਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਵਾਰਦਾਤ ਦੌਰਾਨ ਲੋਕਾਂ ਨੇ ਘਰ ਅੰਦਰ ਜਾ ਕੇ ਹਮਲਾਵਰ ਨੂੰ ਫੜ ਲਿਆ ਤੇ ਇਸ ਵਾਰਦਾਤ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ । ਦੱਸਿਆ ਜਾ ਰਿਹਾ ਕਿ ਪਿੰਡ ਲਖਨਪੁਰਾ ਦਾ ਰਹਿਣ ਵਾਲਾ ਪੂਰਨ ਆਪਣੀ ਪਤਨੀ ਨੰਨੀਬਾਈ ਨਾਲ ਰਹਿੰਦਾ ਸੀ। ਉਸ ਦਾ ਪੁੱਤ ਭੀਕਮ ਮਾਨਸਿਕ ਤੋਰ ਤੇ ਬਿਮਾਰ ਹੈ ।
ਪੂਰਨ ਆਪਣੀ ਪਤਨੀ ਨਾਲ ਛੱਤ ਤੇ ਬੈਠ ਕੇ ਰੋਟੀ ਖਾ ਰਿਹਾ ਸੀ ਕਿ ਅਚਾਨਕ ਉਸ ਦਾ ਪੁੱਤ ਵੀ ਉੱਥੇ ਆ ਗਿਆ। ਕੋਲ ਬੈਠ ਕੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰੋਕਣ 'ਤੇ ਗੁੱਸੇ 'ਚ ਆ ਕੇ ਆਪਣੇ ਮਾਪਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ । ਇਸ ਤੋਂ ਬਾਅਦ ਗੁੱਸੇ 'ਚ ਆ ਕੇ ਭੀਕਮ ਨੇ ਛੱਤ 'ਤੇ ਰੱਖਿਆ ਇੰਟਾ ਆਪਣੇ ਮਾਪਿਆਂ ਦੇ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੋਸ਼ੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ।