by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਹੈ। ਸਿੰਧ ਸੂਬੇ ਦੇ ਇੱਕ ਪੇਂਡੂ ਸਿਹਤ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਮਾਂ ਦੀ ਕੁੱਖ 'ਚ ਛੱਡ ਦਿੱਤਾ। ਇਸ ਕਾਰਨ ਔਰਤ ਦੀ ਜਾਨ ਖਤਰੇ 'ਚ ਪੈ ਗਈ।
ਪੀੜਤ ਔਰਤ ਹਿੰਦੂ ਧਰਮ ਨਾਲ ਸਬੰਧਤ ਹੈ। ਇਸ ਦੀ ਉਮਰ 32 ਸਾਲ ਹੈ। ਇਸ ਦਰਦਨਾਕ ਘਟਨਾ ਦੇ ਮੀਡੀਆ 'ਚ ਆਉਣ ਤੋਂ ਬਾਅਦ ਸਿੰਧ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮਾਮਲੇ ਦੀ ਤਹਿ ਤੱਕ ਜਾਣ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਮੈਡੀਕਲ ਜਾਂਚ ਬੋਰਡ ਦਾ ਗਠਨ ਕੀਤਾ ਗਿਆ ਹੈ।
ਪ੍ਰੋਫੈਸਰ ਰਾਹੀਲ ਸਿਕੰਦਰ ਨੇ ਦੱਸਿਆ ਕਿ ਆਰਐਚਸੀ ਸਟਾਫ਼ ਨੇ ਸਰਜਰੀ ਦੌਰਾਨ ਮਾਂ ਦੀ ਕੁੱਖ 'ਚ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਅੰਦਰ ਛੱਡ ਦਿੱਤਾ। ਇਸ ਤੋਂ ਬਾਅਦ ਔਰਤ ਦੀ ਸਿਹਤ ਵਿਗੜਨ ਲੱਗੀ। ਜਦੋਂ ਔਰਤ ਦੀ ਮੌਤ ਹੋ ਗਈ ਤਾਂ ਉਸ ਨੂੰ ਮਿੱਠੀ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਉਸ ਦੇ ਇਲਾਜ ਲਈ ਕੋਈ ਸਹੂਲਤ ਨਹੀਂ ਸੀ।