ਨਿਊਜ਼ ਡੈਸਕ (ਰਿੰਪੀ ਸ਼ਰਮਾ ): ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੱਸਾ ਕਾਰਨ ਲੋਕਾਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ । ਇਸ ਹਿੱਸਾ 'ਚ ਹਰਿਆਣਾ ਵੀ ਝੁਲਸ ਗਿਆ ਹੈ । ਸਥਿਤੀ ਨੂੰ ਕੰਟਰੋਲ ਕਰਨ ਲਈ ਬੀਤੀ ਦਿਨੀਂ 6 ਜ਼ਿਲ੍ਹਿਆਂ 'ਚ ਧਾਰਾ 144 ਲਾਗੂ ਕੀਤੀ ਗਈ। ਦੱਸਿਆ ਜਾ ਰਿਹਾ ਹੁਣ ਗੁਰੂਗ੍ਰਾਮ 'ਚ ਭੜਕੀ ਹੋਈ ਹਿੱਸਾ ਨੇ ਇੱਕ ਮਸਜਿਦ ਦੇ ਇਮਾਮ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਮਸਜਿਦਾਂ, ਢਾਬੇ ,ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦੇਰ ਰਾਤ ਭੀੜ ਨੇ ਗੁਰੂਗ੍ਰਾਮ ਦੇ ਸੈਕਟਰ - 57 'ਚ ਇੱਕ ਨਿਰਮਾਣ ਅਧੀਨ ਮਸਜਿਦ 'ਚ ਅੱਗ ਲਾਉਣ ਤੋਂ ਬਾਅਦ ਨਾਇਬ ਇਮਾਮ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੂਹ 'ਚ ਹੋਏ ਹਮਲੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ,ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ। ਹਮਲੇ ਦੌਰਾਨ 50 ਤੋਂ ਵੱਧ ਪੁਲਿਸ ਅਧਿਕਾਰੀ ਵੀ ਜਖ਼ਮੀ ਹੋ ਗਏ, ਜਿਸ ਤੋਂ ਬਾਅਦ ਨੂਹ ਜ਼ਿਲ੍ਹੇ 'ਚ ਕਰਫਿਊ ਲੱਗਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਨੂਹ 'ਚ ਭੀੜ ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਨਿਸ਼ਾਨਾ ਬਣਾਉਣ ਗੋਲੀਬਾਰੀ ਤੇ ਪਥਰਾਅ ਕਰਨ 'ਤੇ ਵਾਹਨਾਂ ਨੂੰ ਅੱਗ ਲਾਉਣ ਤੋਂ ਕੁਝ ਸਮੇ ਬਾਅਦ ਦੰਗਾਕਾਰੀਆਂ ਨੇ ਗੁਰੂਗ੍ਰਾਮ 'ਚ ਵਾਹਨਾਂ ਤੇ ਦੁਕਾਨਾਂ ਨੂੰ ਅੱਗ ਲੱਗਾ ਕੇ ਮਸਜਿਦਾਂ 'ਚ ਭੰਨਤੋੜ ਕੀਤੀ ।