ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਕ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਘਰ 'ਚੋ ਇੱਕ ਮਹਿਲਾ ਦੀ 3 ਦਿਨ ਪੁਰਾਣੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਮ੍ਰਿਤਕ ਦਾ ਪਤੀ 3 ਦਿਨ ਤੋਂ ਲਗਾਤਾਰ ਹੀ ਉਸ ਦੀ ਲਾਸ਼ ਨਾਲ ਰਹਿ ਰਿਹਾ ਸੀ। ਮਹਿਲਾ ਦੀ ਸੱਸ ਆਪਣੇ ਪੇਕੇ ਘਰ ਗਈ ਹੋਈ ਸੀ। ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਮ੍ਰਿਤਕ ਦੇ ਪਤੀ ਰੋਹਿਤ ਨੇ ਮਾਂ ਦਾ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਗੁਆਂਢ ਵਿੱਚ ਦੁਕਾਨ ਚਲਾਉਣ ਵਾਲੇ ਸੋਨੀ ਨੂੰ ਘਰ ਭੇਜਿਆ। ਪਹਿਲਾਂ ਤਾਂ ਰੋਹਿਤ ਨੇ ਦਰਵਾਜ਼ਾ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ।
ਬਾਅਦ 'ਚ ਜਦੋ ਗੁਆਂਢੀ ਨੇ ਦਰਵਾਜ਼ਾ ਖੋਲ਼ਿਆ ਤੇ ਮਾਂ ਨਾਲ ਫੋਨ 'ਤੇ ਗੱਲ ਕਰਨ ਲਈ ਕਿਹਾ, ਰੋਹਿਤ ਨੇ ਮਾਂ ਨੂੰ ਫੋਨ 'ਤੇ ਕਿਹਾ ਕਿ ਉਹ ਆਪਣੇ ਢਾਈ ਸਾਲ ਪੁੱਤ ਨਾਲ ਫਰਾਰ ਹੋ ਗਿਆ ਕਿਉਕਿ ਉਸ ਦੀ ਪਤਨੀ ਮੋਨਿਕਾ ਉਸ ਤੋਂ ਨਾਰਾਜ਼ ਹੋ ਕੇ ਸ਼ਿਕਾਇਤ ਕਰਨ ਗਈ ਹੈ। ਇਹ ਬੋਲ ਕੇ ਰੋਹਿਤ ਘਰੋਂ ਚਲਾ ਗਿਆ। ਦਰਵਾਜ਼ਾ ਖੋਲ੍ਹਣ ਤੋਂ ਬਾਅਦ ਅੰਦਰੋਂ ਜਦੋ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ । ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।