by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਮਕਾਨ ਮਾਲਕ ਤੋਂ ਤੰਗ ਹੋ ਕੇ ਕਿਰਾਏਦਾਰ ਨੇ ਖ਼ੁਦਕੁਸ਼ੀ ਕਰ ਲਈ ਹੈ। ਸੋਨੀਆ ਨੇ ਦੱਸਿਆ ਕਿ ਉਹ ਕ੍ਰਿਸ਼ਨ ਸਿੰਘ ਦੇ ਘਰ ਕਿਰਾਏ 'ਤੇ ਰਹਿੰਦੇ ਸੀ। ਉਸ ਦੇ ਘਰ ਵਾਲੇ ਰਾਕੇਸ਼ ਨੇ ਉਕਤ ਮਕਾਨ ਮਾਲਕ ਤੋਂ ਕਰਜ਼ਾ ਲਿਆ ਹੋਇਆ ਸੀ, ਜੋ ਕਿ ਰਕਮ ਤੋਂ 20 ਫੀਸਦੀ ਦੇ ਹਿਸਾਬ ਨਾਲ ਵਿਆਜ ਲੈਂਦਾ ਸੀ। ਸੋਨੀਆ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਕਮਾਈ ਵਿਆਹ 'ਚ ਜਾ ਰਹੀ ਸੀ, ਜਿਸ ਦੇ ਕਾਰਨ ਉਸ ਦਾ ਪਤੀ ਤੰਗ ਪ੍ਰੇਸ਼ਾਨ ਹੋ ਗਿਆ ਤੇ ਬੀਤੀ ਰਾਤ ਉਸ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਕੇਸ਼ ਦਾ ਮਕਾਨ ਮਾਲਕ ਉਸ ਕੋਲੋਂ ਮੋਟਾ ਵਿਆਹ ਲੈ ਰਿਹਾ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ ਤੇ ਇਸ ਨੇ ਜ਼ਹਿਰ ਖਾ ਕੇ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।