ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਜ਼ਮੀਨੀ ਲੜਾਈ ਨੂੰ ਲੈ ਕੇ ਤਾਏ ਨੇ ਆਪਣੇ ਹੀ ਭਤੀਜੇ ਨੂੰ ਪਾਣੀ 'ਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਦੱਸਿਆ ਜਾ ਰਿਹਾ ਪਿੰਡ ਕੋਟਭਾਰਾ ਦੇ 2 ਭਰਾਵਾਂ ਬਾਦਲ ਸਿੰਘ ਤੇ ਗੁਰਤੇਜ ਸਿੰਘ ਵਿਚਾਲੇ ਜ਼ਮੀਨ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਪੁਲਿਸ ਅਨੁਸਾਰ ਇਹ ਜ਼ਮੀਨੀ ਵਿਵਾਦ ਅਦਾਲਤ 'ਚ ਵੀ ਵਿਚਾਰ ਅਧੀਨ ਹੈ । ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਨਵਦੀਪ ਸਿੰਘ ਆਪਣੀ ਪਾਣੀ ਦੀ ਬੋਤਲ ਨੂੰ ਲੈ ਕੇ ਖੇਤਾਂ 'ਚ ਗਿਆ ਸੀ ਤੇ ਬੋਤਲ ਇੱਕ ਪਾਸੇ ਪਈ ਹੋਈ ਸੀ।
ਇਸ ਦੌਰਾਨ ਉਸ ਦਾ ਭਰਾ ਗੁਰਤੇਜ ਸਿੰਘ ਤੇ ਭਤੀਜਾ ਗੁਰਜੀਤ ਸਿੰਘ ਵੀ ਖੇਤਾਂ 'ਚ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੇ ਨਵਦੀਪ ਸਿੰਘ ਦੀ ਪਾਣੀ ਵਲੋਂ ਬੋਤਲ 'ਚ ਜ਼ਹਿਰ ਮਿਲਾ ਦਿੱਤਾ, ਜਦੋ ਨਵਦੀਪ ਸਿੰਘ ਨੇ ਪਾਣੀ ਪੀਤਾ ਤਾਂ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੇ ਮੈਨੂੰ ਖੇਤਾਂ 'ਚ ਬੁਲਾ ਲਿਆ। ਜਿਸ ਤੋਂ ਬਾਅਦ ਨਵਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਵਲੋਂ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ ।
ਬਾਦਲ ਸਿੰਘ ਨੇ ਦੋਸ਼ ਲਗਾਏ ਹਨ ਕਿ ਜ਼ਮੀਨੀ ਵਿਵਾਦ ਕਾਰਨ ਉਸ ਦੇ ਆਪਣੇ ਭਰਾ ਗੁਰਤੇਜ ਸਿੰਘ ਨੇ ਉਸ ਦੇ ਮੁੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਫਿਲਹਾਲ ਪੁਲਿਸ ਵਲੋਂ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ,ਹਾਲਾਂਕਿ ਦੋਵੇ ਹਾਲੇ ਫਰਾਰ ਚੱਲ ਰਹੇ ਹਨ ,ਪੁਲਿਸ ਵਲੋਂ ਦੋਵਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।