ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੰਦਾਂ ਦੇ ਨਿਸ਼ਾਨ ਨਾਲ ਕਾਤਲ ਪੁਲਿਸ ਦੇ ਅੜਿੱਕੇ ਆਇਆ। ਦੱਸਿਆ ਜਾ ਰਿਹਾ ਮ੍ਰਿਤਕ ਦੇ ਪੁੱਤ ਨੇ ਹੀ ਪੈਸਿਆਂ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਿੰਡ ਸੁਰਜਾਵਾਲੀ ਵਿੱਚ ਮਹਾਵੀਰ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋ ਪੁਲਿਸ ਨੇ ਕਤਲ ਮਾਮਲੇ ਦੀ ਜਾਂਚ ਕੀਤੀ ਤਾਂ ਕਈ ਵੱਡੇ ਖ਼ੁਲਾਸੇ ਹੋਏ। ਪੁਲਿਸ ਅਨੁਸਾਰ ਮਹਾਵੀਰ ਦਾ ਕਤਲ ਕਿਸੇ ਹੋਰ ਨੇ ਨਹੀ ਸਗੋਂ ਉਸ ਦੇ ਵੱਡੇ ਪੁੱਤ ਰਾਜਕੁਮਾਰ ਨੇ 1 ਲੱਖ ਰੁਪਏ ਲਈ ਬੂਟ ਦੇ ਤਸ਼ਮੇ ਨਾਲ ਗਲਾ ਘੁੱਟ ਕੇ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀ ਰਾਜਕੁਮਾਰ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ । ਮ੍ਰਿਤਕ ਮਹਾਵੀਰ ਦੇ ਸਰੀਰ 'ਤੇ ਦੰਦੀ ਦੇ ਕਈ ਨਿਸ਼ਾਨ ਸਨ। ਜਿਨ੍ਹਾਂ ਦੀ ਪੁਲਿਸ ਨੇ ਫੋਟੋ ਖਿੱਚ ਕੇ ਲੈਬਾਰਟਰੀ 'ਚ ਭੇਜ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵੱਡੇ ਮੁੰਡੇ ਨੂੰ ਪਿਤਾ ਦੇ ਕਤਲ 'ਚ ਕਾਬੂ ਕੀਤਾ । ਫਿਲਹਾਲ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਪਰਿਵਾਰਿਕ ਮੈਬਰਾਂ ਅਨੁਸਾਰ ਮ੍ਰਿਤਕ ਮਹਾਵੀਰ ਦੋਸ਼ੀ ਰਾਜਕੁਮਾਰ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਪਰ ਕੁਝ ਪੈਸਿਆਂ ਖ਼ਾਤਰ ਰਾਜਕੁਮਾਰ ਨੇ ਪਿਤਾ ਦਾ ਕਤਲ ਕਰ ਦਿੱਤਾ ।