ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮੁੰਨਾ ਯਾਦਵ ਨੇ ਆਪਣੀਆਂ 3 ਧੀਆਂ ਸੁਮਨ ,ਆਂਚਲ ਤੇ ਰੋਸ਼ਨੀ ਸਮੇਤ ਆਪਣੀ ਪਤਨੀ ਪੂਜਾ ਦੇਵੀ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਤੋਂ ਬਾਅਦ ਖੁਦ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਪਿਤਾ ਵਲੋਂ ਕੀਤੀ ਇਸ ਵਾਰਦਾਤ ਨੂੰ ਦੇਖ ਕੇ 10 ਸਾਲਾਂ ਆਦਿੱਤਿਆ ਆਪਣੇ ਵੱਡੇ ਭਰਾ ਬਾਬੂ ਸਾਹਿਬ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ ।
ਮੁੰਨਾ ਯਾਦਵ ਪਿਛਲੇ ਸਾਲ ਨਵੰਬਰ ਵਿੱਚ ਕਤਲ ਮਾਮਲੇ 'ਚ ਫਰਾਰ ਚੱਲ ਰਿਹਾ ਸੀ, ਉਸ ਦਾ ਭਰਾ ਵਿਮਲ ਉਸੇ ਮਾਮਲੇ ਵਿੱਚ ਜੇਲ੍ਹ 'ਚ ਬੰਦ ਹੈ। ਜਾਣਕਾਰੀ ਅਨੁਸਾਰ ਮੁੰਨਾ ਹੁਣ ਜਦੋ ਘਰ ਆਉਂਦਾ ਸੀ ਤਾਂ ਪੂਜਾ ਜ਼ਿੱਦ ਕਰਦੀ ਸੀ ਕਿ ਅਦਾਲਤ 'ਚ ਹਾਜ਼ਰ ਹੋ ਜਾਓ। ਅੱਗੇ ਧੀਆਂ ਦਾ ਵਿਆਹ ਕਰਨਾ ਹੈ, ਘਰ ਦਾ ਖਰਚਾ ਚਲਾਉਣਾ ਹੈ। ਪਤਨੀ ਦੀਆਂ ਇਹ ਗੱਲਾਂ ਤੋਂ ਖਿੱਝ ਕੇ ਮੁੰਨਾ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ।ਦੋਵੇ ਭਰਾ ਤੇਜ਼ੀ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਏ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।