ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਰੂਹ- ਕੰਬਾਊ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਪੈਸਿਆਂ ਨੂੰ ਲੈ ਕੇ ਹੋਏ ਲੜਾਈ ਨੇ ਖੂਨੀ ਰੂਪ ਲੈ ਲਿਆ। ਦੱਸਿਆ ਜਾ ਰਿਹਾ ਇੱਕ ਦੋਸਤ ਨੇ ਆਪਣੇ ਦੂਜੇ ਦੋਸਤ 'ਤੇ ਹਮਲਾ ਕਰ ਦਿੱਤਾ ਤੇ ਆਰਾ ਮਸ਼ੀਨ ਨਾਲ ਉਸ ਦੀ ਲਾਸ਼ ਦੇ 10 ਟੁੱਕੜੇ ਕਰ ਦਿੱਤੇ। ਉਸ ਤੋਂ ਬਾਅਦ ਦੋਸ਼ੀ ਨੇ ਲਾਸ਼ ਦੇ ਟੁੱਕੜੇ ਬੋਰੀਆਂ 'ਚ ਪਾ ਕੇ ਨਾਲੇ 'ਚ ਸੁੱਟ ਦਿੱਤੇ ,ਹਾਲਾਂਕਿ ਦੋਸ਼ੀ ਨੇ ਅਜਿਹਾ ਕਰਨ ਤੋਂ ਬਾਅਦ ਖੁਦ ਵੀ ਖ਼ੁਦਕੁਸ਼ੀ ਕਰ ਲਈ ਪਰ ਉਸ ਦੇ ਦੋਸਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ । ਉਸ ਨੇ ਇਸ ਘਟਨਾ ਬਾਰੇ ਸਾਰੇ ਖੁਲਾਸੇ ਕੀਤੇ ਹਨ । ਕਤਲ ਕੀਤੇ ਨੌਜਵਾਨ ਦੀ ਪਛਾਣ ਅਨੁਪਮ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਨੁਪਮ ਦਾ ਦੋਸਤ ਟੋਨੀ ਤੇ ਉਸ ਦਾ ਇੱਕ ਹੋਰ ਸਾਥੀ ਹੀ ਕਾਤਲ ਨਿਕਲੇ ਹਨ । ਪੁਲਿਸ ਟੀਮ ਨੇ ਦੋਸ਼ੀ ਟੋਨੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਲਾਸ਼ ਨੂੰ ਦੇਖ ਕੇ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਲਾਸ਼ ਦੇ ਆਰਾ ਮਸ਼ੀਨ ਨਾਲ 10 ਟੁੱਕੜੇ ਕੀਤੇ ਗਏ ਹਨ । ਗ੍ਰਿਫ਼ਤਾਰ ਕੀਤੇ ਟੋਨੀ ਦੇ ਸਾਥੀ ਨੇ ਕਿਹਾ ਅਨੁਪਮ ਤੇ ਟੋਨੀ ਵਿਚਾਲੇ ਪੈਸਿਆਂ ਨੂੰ ਲੈ ਕੇ ਲੜਾਈ ਰਹਿੰਦੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal