ਫ਼ਤੇਹਵੀਰ ਵਾਂਗ ਬੋਰਵੈੱਲ ‘ਚ ਡਿੱਗਿਆ ਡੇਢ ਸਾਲ ਦਾ ਬੱਚਾ !

by vikramsehajpal

ਫਾਜ਼ਿਲਕਾ (ਸਾਹਿਬ) - ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਖਾਲੀ ਪਾਏ ਬੋਰਵੈਲ ਵਿਚ ਡੇਢ ਸਾਲ ਦਾ ਬੱਚਾ ਡਿੱਗ ਗਿਆ। ਜਿਵੇਂ ਹੀ ਬੱਚੇ ਦੇ ਡਿੱਗਣ ਦਾ ਪਤਾ ਲੱਗਾ ਤਾਂ ਮੌਕੇ ਉਤੇ ਭਾਜੜਾਂ ਪੈ ਗਈਆਂ। ਉਕਤ ਘਟਨਾ ਦਾ ਪ੍ਰਸ਼ਾਸਨ ਨੂੰ ਪਤਾ ਲੱਗੇ ਹੀ ਮੌਕੇ ਤੇ ਪਹੁੰਚਿਆ। ਪੁਲਸ ਦੀ ਮੁਸਤੈਦੀ ਅਤੇ ਪ੍ਰਸ਼ਾਸਨ ਸਦਕਾ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਟੋਆ ਪੁੱਟ ਕੇ ਸਖ਼ਤ ਮੁਸ਼ੱਕਤ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਚਾ ਖੇਡਦੇ-ਖੇਡਦੇ ਹੋਏ ਬੋਰਵੈੱਲ ਵਿਚ ਜਾ ਡਿੱਗਿਆ ਸੀ। ਬੱਚੇ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਸ ਥਾਂ 'ਤੇ ਪਾਣੀ ਵਾਲਾ ਨਲਕਾ ਲੱਗਿਆ ਹੋਇਆ ਸੀ, ਜਿਸ ਨੂੰ ਪੁੱਟਣ ਤੋਂ ਬਾਅਦ ਬੋਰਵੈੱਲ ਖ਼ਾਲੀ ਛੱਡ ਦਿੱਤਾ ਗਿਆ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ।