by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਹਿਣਾ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਭਾਣਜੇ ਨੇ ਆਪਣੇ ਮਾਮੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ਹਿਣਾ ਦੇ ਇਕ ਪਿੰਡ ਵਿੱਚ ਇਕ ਭਾਣਜੇ ਨੇ ਆਪਣੇ 72 ਸਾਲ ਦੇ ਮਾਮੇ ਦਲੀਪ ਸਿੰਘ ਦਾ ਗੰਡਾਸੇ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਤਨੀ ਦੇ ਦੱਸਿਆ ਕਿ ਉਸ ਦਾ ਭੰਜ ਤੇ ਤਿੰਨ ਹੋਏ ਸਾਥੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਆਏ ਸੀ। ਜਦੋ ਦਲੀਪ ਸਿੰਘ ਨੇ ਦਰਵਾਜ਼ਾ ਖੋਲੀਆਂ ਤਾਂ ਉਨ੍ਹਾਂ ਨੇ ਉਸ ਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹੀ ਘਰ ਦੀ ਭੰਨਤੋੜ ਵੀ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਸ ਦਾ ਭਾਣਜਾ ਬਠਿਡਾ ਰਹਿੰਦਾ ਹੈ। ਉਹ 5 ਸਾਲ ਤੋਂ ਨਸ਼ਾ ਕਰਦਾ ਹੈ, ਅਸੀਂ ਇਸ ਨੂੰ ਘਰ ਆਉਣ ਤੋਂ ਵੀ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।