ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮਾਂ ਨੇ ਆਪਣੇ 2 ਬੱਚਿਆਂ ਦਾ ਪਾਣੀ ਦੇ ਤਲਾਬ 'ਚ ਧੱਕਾ ਦੇ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਮਹਿਲਾ ਆਪ ਵੀ ਖ਼ੁਦਕੁਸ਼ੀ ਕਰਨੀ ਚਾਹੁੰਦੀ ਸੀ ਪਰ ਪਾਣੀ ਨੂੰ ਦੇਖ ਕੇ ਉਹ ਡਰ ਗਈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਬੱਚਿਆਂ ਦੀਆਂ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ । ਪੁਲਿਸ ਨੇ ਬੱਚਿਆਂ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਲਹਿਰ ਪਾਈ ਜਾ ਰਹੀ ਹੈ।
ਮ੍ਰਿਤਕ ਬੱਚਿਆਂ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਸ਼ਹਿਰ ਤਹਿਸੀਲ ਦੇ ਪਿੰਡ ਖੁੰਡੀਆਂ 'ਚ ਝੁੱਗੀ ਬਣਾ ਕੇ ਰਹਿੰਦਾ ਹੈ । ਬੀਤੀ ਦਿਨੀਂ ਉਹ ਖੇਤ ਵਿੱਚ ਪਸ਼ੂ ਚਾਰ ਰਿਹਾ ਸੀ ਤੇ ਉਸ ਸਮੇ ਉਸ ਦੀ ਪਤਨੀ ਮਮਤਾ ਤੇ 3 ਸਾਲ ਦੀ ਧੀ ਹਿਮਾਨੀ ਤੇ 7 ਮਹੀਨੇ ਦਾ ਪੁੱਤ ਮਯਕ ਸਨ। ਦੇਰ ਰਾਤ ਮਮਤਾ ਢਾਣੀ ਕੋਲ ਛੱਪੜ 'ਤੇ ਖੜ੍ਹੀ ਹੋ ਗਈ ਤੇ ਉਸ ਨੂੰ ਬੁਲਾਉਣ ਲੱਗੀ ।ਜਦੋ ਉਹ ਦੇਖਣ ਗਿਆ ਤਾਂ ਮਮਤਾ ਨੇ ਉਸ ਨੂੰ ਦੱਸਿਆ ਕਿ ਉਸ ਨੇ ਹਿਮਾਨੀ ਤੇ ਮਯਕ ਨੂੰ ਪਾਣੀ 'ਚ ਧੱਕਾ ਦੇ ਦਿੱਤਾ। ਉਸ ਨੇ ਮੌਕੇ 'ਤੇ ਹੀ ਗੁਆਂਢੀਆਂ ਨੂੰ ਬੁਲਾਇਆ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।