ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਲਿਵ- ਇਨ ਰਿਲੇਸ਼ਨਸ਼ਿਪ ਦੌਰਾਨ ਹੋਟਲ ਦੇ ਇਕ ਕਮਰੇ ਵਿੱਚ ਪ੍ਰੇਮੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਦੀ ਮੌਤ ਤੋਂ ਬਾਅਦ ਉਸ ਦੀ ਪ੍ਰੇਮਿਕਾ ਮੋਕੇ ਤੋਂ ਫਰਾਰ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋ ਦੋਵੇ ਹੋਟਲ ਦੇ ਕਮਰੇ ਵਿੱਚ ਅਰਾਮ ਕਰਰਹੇ ਸੀ । ਪੁਲਿਸ ਅਧਿਕਾਰੀ ਨੇ ਫਰਾਰ ਹੋਈ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਪੋਸਟਮਾਰਟਮ ਰਿਪੋਟ ਸਾਹਮਣੇ ਆਉਣ ਤੋਂ ਬਾਅਦ ਹੋਟਲ ਦੇ ਸੰਚਾਲਕ ਦਾ ਵੀ ਨਾਂ ਸਾਹਮਣੇ ਆਇਆ ਹੈ ।
ਜਦਕਿ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਨਰਿੰਦਰ ਸਿੰਘ ਆਟੋ ਚਾਲਕ ਹੈ। ਉਹ ਸੈਲਾਨੀਆਂ ਨੂੰ ਹੋਟਲ ਵਿੱਚ ਲਿਆਉਂਦਾ ਹੈ। ਉਸ ਦੇ ਕਈ ਹੋਟਲਾਂ ਨਾਲ ਸੰਪਰਕ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਜਦੋ ਉਸ ਦੇ ਭਰਾ ਦੀ ਸਿਹਤ ਖ਼ਰਾਬ ਹੋ ਗਈ ਤੇ ਉਹ ਉਸ ਨੂੰ ਮਿਲਣ ਲਈ ਹੋਟਲ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਰਜਨੀ ਨਾਂ ਦੀ ਮਹਿਲਾ ਨਾਲ ਕਮਰੇ ਵਿੱਚ ਰੁਕਿਆ ਹੋਇਆ ਹੈ। ਜਦੋ ਉਹ ਹੋਟਲ ਦੇ ਕਮਰੇ ਵਿੱਚ ਗਈ ਤਾਂ ਉਸ ਦੇ ਭਰਾ ਦੀ ਸਿਹਤ ਖ਼ਰਾਬ ਸੀ, ਉਹ ਮਹਿਲਾ ਨਸ਼ੇ 'ਚ ਸੀ। ਆਪਣੀ ਤਬੀਅਤ ਖ਼ਰਾਬ ਦੇਖ ਕੇ ਉਹ ਕਮਰੇ 'ਚੋ ਚੱਲੀ ਗਈ। ਇਸ ਦੌਰਾਨ ਹੀ ਨਰਿੰਦਰ ਸਿੰਘ ਦੀ ਮੌਤ ਹੋ ਗਈ ਸੀ । ਉਸ ਦੀ ਭੈਣ ਦੇ ਦੱਸਿਆ ਕਿ ਰਜਨੀ ਨੇ ਉਸ ਦੇ ਭਰਾ ਨੂੰ ਨਸ਼ੇ ਦੀ ਡੋਜ਼ ਦਿੱਤੀ ਹੈ। ਜਿਸ ਨਾਲ ਉਸ ਈ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ।