by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਰਾਲੀ ਵਿਖੇ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਜੀਜੇ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਸਾਲੇ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਚੰਨਪ੍ਰੀਤ ਸਿੰਘ ਆਪਣੀ ਭੈਣ ਨਰਿੰਦਰ ਕੌਰ ਨਾਲ ਬਜ਼ਾਰ ਆਇਆ ਸੀ। ਉਸ ਦੌਰਾਨ ਹੀ ਇਕ ਵਿਅਕਤੀ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਚੰਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਲੋਕਾਂ ਨੇ ਦੱਸਿਆ ਕਿ ਅਣਪਛਾਤੇ ਹਮਲਾਵਰ ਇਕ ਕਾਰ 'ਚ ਆਏ ਸੀ ।
ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਕਿ ਹਮਲਾ ਕਰਨ ਵਾਲਾ ਉਸ ਦਾ ਪਤੀ ਸਿਮਰਨਜੀਤ ਸਿੰਘ ਸੀ। ਜਿਸ ਦੀ ਪਰਿਵਾਰ ਨਾਲ ਲੜਾਈ ਚੱਲ ਰਹੀ ਸੀ ਤੇ ਉਹ ਲਗਾਤਾਰ ਪਰਿਵਾਰ ਨੂੰ ਮਾਰਨ ਦੀਆ ਧਮਕੀਆਂ ਦੇ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।