ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਸਾਹਿਬ ਤੋਂ ਦਿਲ ਦਹਿਲਾਉਣ ਵਾਲਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਜੇਠ ਅਮਰੀਕ ਸਿੰਘ ਨੇ ਆਪਣੀ ਭਾਬੀ ਮੁਸਕਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਦੋਸ਼ੀ ਅਮਰੀਕ ਸਿੰਘ ਨੇ ਇਸ ਵਾਰਦਾਤ ਦੀ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀ । ਮ੍ਰਿਤਕ ਮੁਸਕਾਨ ਦੇ ਪਤੀ ਰਾਜ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਉਂਦੇ ਕਿਹਾ ਕਿ ਉਸ ਦਾ 2 ਸਾਲ ਪਹਿਲਾਂ ਦਿੱਲੀ ਦੀ ਰਹਿਣ ਵਾਲੀ ਮੁਸਕਾਨ ਨਾਲ ਹੋਇਆ ਸੀ । ਉਹ ਆਪਣੇ ਪਿੰਡ ਸਿਕੰਦਪੁਰ ਰਹਿੰਦਾ ਸੀ ।
ਉਸ ਨੇ ਕਿਹਾ ਕਿ ਘਰ 'ਚ ਰਹਿੰਦਾ ਵੱਡਾ ਭਰਾ ਅਮਰੀਕ ਸਿੰਘ ਸ਼ਰਾਬ ਪੀਣ ਦਾ ਆਦਿ ਸੀ ਤੇ ਘਰ 'ਚ ਹਮੇਸ਼ਾ ਲੜਾਈ ਕਰਦਾ ਸੀ । ਇਸ ਤੋਂ ਤੰਗ ਹੋ ਕੇ ਉਹ ਆਪਣੀ ਪਤਨੀ ਮੁਸਕਾਨ ਨੂੰ ਲੈ ਕੇ ਕਿਰਾਏ ਦੇ ਮਕਾਨ 'ਤੇ ਰਹਿਣ ਲੱਗ ਗਿਆ । ਸ਼ਿਕਾਇਤਕਰਤਾ ਅਨੁਸਾਰ ਉਹ ਦੀ ਇੱਕ ਬੱਚੀ ਵੀ ਹੈ ਤੇ ਉਹ ਇੱਕ ਦੁਕਾਨ ਤੇ ਕੰਮ ਕਰਦਾ ਹੈ ।
ਘਰ ਦਾ ਕਿਰਾਇਆ ਜ਼ਿਆਦਾ ਹੋਣ ਕਾਰਨ ਉਹ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਸਿਕੰਦਰਪੁਰ ਚਲਾ ਗਿਆ । ਬੀਤੀ ਸ਼ਾਮ ਉਸ ਦੇ ਭਰਾ ਅਮਰੀਕ ਸਿੰਘ ਨੇ ਮੁਸਕਾਨ ਨਾਲ ਲੜਾਈ ਕਰਨ ਤੋਂ ਬਾਅਦ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਕਤਲ ਕਰਨ ਤੋਂ ਬਾਅਦ ਉਸਦੀ ਵੀਡੀਓ ਬਣਾ ਕੇ ਦੋਸ਼ੀ ਅਮਰੀਕ ਸਿੰਘ ਨੇ ਆਪਣੇ ਦੋਸਤ ਨੂੰ ਭੇਜ ਦਿੱਤੀ ।
ਜਿਸ ਨੇ ਵੀਡੀਓ ਉਸ ਨੂੰ ਭੇਜ ਕੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਹੈ । ਦੋਸ਼ੀ ਅਮਰੀਕ ਸਿੰਘ ਨੇ ਕਤਲ ਕਰਨ ਤੋਂ ਬਾਅਦ ਮੁਸਕਾਨ ਦੀ ਲਾਸ਼ ਨੂੰ ਬੋਰੀ 'ਚ ਬੰਦ ਕਰਕੇ ਸੁੱਟ ਦਿੱਤਾ । ਪਰਿਵਾਰਿਕ ਮੈਬਰਾਂ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ । ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।