ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਜੈਨ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਡਾਇਵਰਸ਼ਨ ਰੋਡ ਕੋਲ ਰਹਿਣ ਵਾਲੇ ਇੱਕ ਵਿਅਕਤੀ ਦੀ ਮੋਬਾਈਲ ਬਲਾਸਟ ਹੋਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ 68 ਸਾਲਾਂ ਦਯਾਰਾਮ ਘਰ 'ਚ ਮੋਬਾਈਲ ਚਰਜਿੰਗ ਲੱਗਾ ਕੇ ਗੱਲ ਕਰ ਰਿਹਾ ਸੀ। ਇਸ ਦੌਰਾਨ ਉਸ 'ਚ ਬਲਾਸਟ ਹੋ ਗਿਆ ,ਜਿਸ ਕਾਰਨ ਬਜਰੁਗ ਦੀ ਮੌਕੇ 'ਤੇ ਹੀ ਮੌਤ ਹੋ ਗਈ । ਪੁਲਿਸ ਨੇ ਮੋਬਾਈਲ ਦੇ ਟੁੱਕੜੇ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਹੋ ਸਕਦਾ ਹੈ ਕਿ ਉਹ ਚਾਰਜਿੰਗ ਲਗਾ ਕੇ ਆਪਣੇ ਮੋਬਾਈਲ ਦਾ ਇਸਤੇਮਾਲ ਕਰਦਾ ਹੋਵੇ। ਜਾਣਕਾਰੀ ਅਨੁਸਾਰ ਦਯਾਰਾਮ ਗਾਮੀ ਦੇ ਪ੍ਰੋਗਰਾਮ ਲਈ ਆਪਣੇ ਦੋਸਤ ਚਾਵੜਾਂ ਨਾਲ ਇੰਦੌਰ ਜਾਣਾ ਸੀ । ਦਿਨੇਸ਼ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਤਾਂ ਉਸ ਨੇ ਇੰਦੌਰ ਲਈ ਟਿਕਟ ਲੈ ਲਈ ,ਜਦੋ ਉਹ ਕਾਫੀ ਤੱਕ ਸਟੇਸ਼ਨ ਨਹੀ ਪਹੁੰਚਿਆ ਤਾਂ ਦਿਨੇਸ਼ ਨੇ ਉਸ ਨੂੰ ਫੋਨ ਕੀਤਾ ਕਾਲ ਰਿਸੀਵ ਹੁੰਦੇ ਹੀ ਫੋਨ ਸਵਿੱਚ ਆਫ ਹੋ ਗਿਆ। ਇਸ ਤੋਂ ਬਾਅਦ ਮੋਬਾਈਲ ਬੰਦ ਆਉਂਦਾ ਰਿਹਾ ,ਜਿਸ ਤੋਂ ਬਾਅਦ ਦਿਨੇਸ਼ ਉਸ ਨੂੰ ਦੇਖਣ ਲਈ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਇਸ ਘਟਨਾ ਦੀ ਸੂਚਨਾ ਮੌਕੇ ਤੇ ਹੀ ਪੁਲਿਸ ਨੂੰ ਦਿੱਤੀ ।