ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਤਿਹਗੜ੍ਹ ਸਾਹਿਬ ਦੇ ਪਿੰਡ ਖਨਿਆਣ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੋਤੇ ਨੇ ਆਪਣੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਵਲੋਂ ਇਸ ਵਾਰਦਾਤ ਨੂੰ ਜਲਦ ਹੀ ਸੁਲਝਾ ਲਿਆ ਗਿਆ। ਦੱਸਿਆ ਜਾ ਰਿਹਾ ਪੁਲਿਸ ਨੇ ਵਾਰਦਾਤ 'ਚ ਵਰਤੀ ਕਾਰ ਗਹਿਣੇ ਤੇ ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਤਲ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ। ਦਲਜੀਤ ਸਿੰਘ ਨੇ ਬਿਆਨਾਂ 'ਚ ਕਿਹਾ ਕਿ ਉਸ ਦੀ ਮਾਂ ਹਰਮਿੰਦਰ ਕੌਰ ਬਾਹਰ ਖੇਤਾਂ 'ਚ ਬਣੇ ਮਕਾਨ 'ਚ ਰਹਿੰਦੀ ਸੀ।
ਬੀਤੀ ਦਿਨੀਂ ਰਣਵੀਰ ਸਿੰਘ ਹਰਮਿੰਦਰ ਕੌਰ ਨੂੰ ਆਪਣੀ ਕਾਰ 'ਚ ਬਿਠਾ ਨਾਲ ਲੈ ਗਿਆ ।ਕੁਝ ਸਮੇਤ ਬਾਅਦ ਰਾਹਗੀਰਾਂ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਲਾਸ਼ ਅਮਲੋਹ ਕੋਲ ਮੱਕੀ ਦੇ ਖੇਤਾਂ 'ਚੋ ਮਿਲੀ ਹੈ , ਜਦੋ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਦੀ ਲਾਸ਼ ਸੀ। ਦਲਜੀਤ ਨੇ ਕਿਹਾ ਕਿ ਮੇਰੀ ਮਾਂ ਹਰਮਿੰਦਰ ਕੌਰ ਦੇ ਗਹਿਣੇ ਤੇ ਮੋਬਾਈਲ ਫੋਨ ਗਾਇਬ ਸੀ ਤੇ ਨੱਕ ਤੇ ਕੰਨਾਂ 'ਚੋ ਖੂਨ ਨਿਕਲਿਆ ਹੋਇਆ ਸੀ। ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਰਣਵੀਰ ਸਿੰਘ ਨਸ਼ੇ ਦਾ ਆਦੀ ਹੈ ,ਜਿਸ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।