ਨਿਊਜ਼ ਡੈਸਕ (ਰਿੰਪੀ ਸ਼ਰਮਾ ): ਫਤਿਹਗ੍ਹੜ ਸਾਹਿਬ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਰਸੂਲਪੁਰ 'ਚ ਜ਼ਮੀਨ ਖ਼ਾਤਰ ਪੋਤੇ ਨੇ ਆਪਣੇ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਦੀ ਪਛਾਣ ਬਲਜੀਤ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪੁੱਤ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਭਤੀਜੇ ਬਲਜੀਤ ਨੇ ਬੇਰਹਿਮੀ ਨਾਲ ਕੀਤਾ ਹੈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।ਪੁਲਿਸ ਨੇ ਦੋਸ਼ੀ ਬਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।
ਪੁੱਛਗਿੱਛ ਦੌਰਾਨ ਦੋਸ਼ੀ ਬਲਜੀਤ ਨੇ ਦੱਸਿਆ ਕਿ ਉਸ ਦੇ ਦਾਦੇ ਜਸਵੰਤ ਸਿੰਘ ਕੋਲ 9 ਏਕੜ ਜ਼ਮੀਨ ਸੀ। ਉਸ ਨੇ ਆਪਣੇ 2 ਪੁੱਤਰਾਂ ਵਿੱਚ 3-3 ਏਕੜ ਜ਼ਮੀਨ ਵੰਡ ਦਿੱਤੀ ਸੀ ਤੇ 3 ਏਕੜਜ਼ਮੀਨ ਆਪਣੇ ਕੋਲ ਰੱਖ ਲਈ ਸੀ । ਬਲਜੀਤ ਨੇ ਕਿਹਾ ਜਦੋ ਉਸ ਨੂੰ ਪਤਾ ਲਗਾ ਕਿ ਦਾਦਾ ਆਪਣੇ ਹਿੱਸੇ ਵਾਲੀ 3 ਏਕੜ ਜ਼ਮੀਨ ਆਪਣੀ ਨੂੰਹ ਦੇ ਨਾਮ ਕਰਵਾਉਣਾ ਚਾਹੁੰਦੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਪਹਿਲਾਂ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਪਰ ਫਿਰ ਉਸ ਨੇ ਸੋਚਿਆ ਜੇਕਰ ਦਾਦੇ ਨੂੰ ਹੀ ਮਾਰ ਦਿੱਤਾ ਜਾਵੇ ਤਾਂ ਜ਼ਮੀਨ ਬਚ ਸਕਦੀ ਹੈ। ਇਸ ਕਾਰਨ ਉਸ ਨੇ ਆਪਣੇ ਦਾਦੇ ਦਾ ਕਤਲ ਕਰਨ ਦੀ ਸਾਜਿਸ਼ ਰਚੀ। ਦੋਸ਼ੀ ਨੇ ਕਿਹਾ ਉਸ ਨੇ ਦਾਦੇ ਦੇ ਸਿਰ 'ਚ ਕਿਰਪਾਨ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।