ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਪੜ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਭਲਿਆਣ ਵਿਖੇ ਇੱਕ ਪਿਓ ਵਲੋਂ ਆਪਣੀ 14 ਮਹੀਨਿਆਂ ਦੀ ਬੱਚੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਪਿਤਾ ਸਿਕੰਦਰ ਸਿੰਘ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੰਜੇ 'ਤੇ ਪਈ ਪਤਨੀ ਸੀਮਾ ਨੂੰ ਦੱਸਿਆ ਕਿ ਉਹ ਸੁੱਤੀ ਹੋਈ ਸੀ ,ਜਦੋ ਪਤਨੀ ਨੇ 2 ਘੰਟੇ ਬਾਅਦ ਦੇਖਿਆ ਤਾਂ ਬੱਚੀ ਸਾਹ ਨਹੀਂ ਲੈ ਰਹੀ ਸੀ। ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਸਾਰੀਆਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਪਿਤਾ ਖੁਦ ਹੀ ਬੱਚੀ ਨੂੰ ਹਸਪਤਾਲ ਲੈ ਕੇ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ । ਮੀਆਂਪੁਰ ਦੀ ਰਹਿਣ ਵਾਲੇ ਕੁੜੀ ਦੀ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਬੱਚੀ ਦਾ ਪਿਤਾ ਪਹਿਲਾਂ ਵੀ ਕਾਫੀ ਵਾਰ ਕੁੱਟਮਾਰ ਕਰਦਾ ਸੀ। ਸੀਮਾ ਦਾ ਪਹਿਲਾਂ ਵੀ ਇੱਕ ਬੱਚਾ ਸੀ, ਉਸ ਤੋਂ ਬਾਅਦ ਵੀ ਉਸ ਦੇ 2 ਜੁੜਵਾਂ ਕੁੜੀਆਂ ਨੇ ਜਨਮ ਲਿਆ। ਜਿਸ ਤੋਂ ਬਾਅਦ ਸੀਮਾ ਦੇ ਮਾਪਿਆਂ ਨੇ ਜੁੜਵਾਂ ਕੁੜੀਆਂ 'ਚੋ ਇੱਕ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਦੇ ਦਿੱਤਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal