ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਇੱਕ ਪਿਓ ਨੇ ਆਪਣੀ 20 ਸਾਲਾ ਪੁੱਤ ਨੂੰ ਰੂਹ ਕੰਬਾਊ ਮੌਤ ਦਿੱਤੀ। ਇਸ ਤੋਂ ਬਾਅਦ ਪਿਤਾ ਨੇ ਪੁੱਤ ਦੀ ਲਾਸ਼ ਦੇ ਹੱਥ ਪੈਰ ਬੰਨ੍ਹ ਕੇ ਪਲਾਸਟਿਕ ਦੇ ਡਰੱਮ 'ਚ ਸੁੱਟ ਦਿੱਤਾ ਤੇ ਉਸ 'ਤੇ ਸੀਮੈਂਟ ਨਾਲ ਪਲਸਤਰ ਕਰ ਦਿੱਤਾ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਸ਼ੱਕ ਨਾ ਹੋਵੇ। ਮ੍ਰਿਤਕ ਦੀ ਮਾਂ ਸਵਿਤਾ ਨੇ ਦੱਸਿਆ ਉਸ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਵਿਵੇਕਾਨੰਦ ਮੰਡਲ ਦੂਜਾ ਵਿਆਹ ਕਰ ਲਿਆ ਸੀ।
ਪਹਿਲੇ ਪਤੀ ਤੋਂ ਉਸ ਦਾ ਪੁੱਤ ਪਿਯੂਸ਼ ਸੀ , ਜੋ ਉਸ ਦੇ ਨਾਲ ਹੀ ਰਹਿੰਦਾ ਸੀ ।ਉਸ ਦੀ ਹਮੇਸ਼ਾ ਆਪਣੇ ਮਤਰੇਏ ਪਿਤਾ ਨਾਲ ਲੜਾਈ ਰਹਿੰਦੀ ਸੀ। ਇਸ ਲੜਾਈ ਕਾਰਨ ਉਸ ਦੇ ਪਤੀ ਨੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਵਿਤਾ ਨੇ ਦੱਸਿਆ ਜਦੋ ਇਸ ਡਰੱਮ 'ਚੋ ਬਦਬੂ ਆਇਆ ਤਾਂ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਾ ।ਜਿਸ ਤੋਂ ਬਾਅਦ ਲੋਕਾਂ ਨੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋਸ਼ੀ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।