ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਬੋਹਫਾ ਤੋਂ ਇਕ ਦਿਲ -ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪਿਓ ਨੇ ਪੁੱਤ ਦੀ ਖ਼ਾਹਿਸ਼ 'ਚ ਆਪਣੀ 6 ਮਹੀਨਿਆਂ ਦੀ ਧੀ ਦਾ ਬੇਰਹਿਮੀ ਨਾਲ ਗਲਾ ਘੁੱਟ ਕਰ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਅਰਜੁਨ ਵੱਡੀ ਲੁਧਿਆਣਾ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਫੋਲਡੀਵਾਲ ਪਿੰਡ 'ਚੋ ਇਕ 6 ਮਹੀਨੇ ਦੀ ਬੱਚੀ ਮ੍ਰਿਤਕ ਹਾਲਤ 'ਚ ਮਿਲੀ ਹੈ।
ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਬੱਚੀ ਦਾ ਨਾਂ ਵਰਸ਼ਾ ਹੈ। ਉਹ ਲੁਧਿਆਣਾ ਦੇ ਪਿੰਡ ਬੋਹਡਾ 'ਚ ਰਹਿਣ ਬਿਜਲੀ ਨਾਮਕ ਔਰਤ ਦੀ ਧੀ ਹੈ। ਬਿਜਲੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਅਰਜੁਨ ਹੈ ਤੇ ਉਹ ਹਮੇਸ਼ਾ ਉਸ ਕੋਲੋਂ ਪੁੱਤ ਦੀ ਇੱਛਾ ਰੱਖਦਾ ਸੀ। ਧੀ ਹੋਣ ਤੇ ਉਹ ਉਸ ਨੂੰ ਮਾਰਨ ਲੱਗਾ ਤੇ ਉਸ ਨੇ ਮੈਨੂੰ ,ਮੇਰੀ 6 ਸਾਲ ਦੀ ਬੱਚੀ ਸਮੇਤ ਘਰੋਂ ਕੱਢ ਦਿੱਤਾ ਪਰ ਲੋਕਾਂ ਨੇ ਸਮਝਾ ਕੇ ਫਿਰ ਘਰ ਵਾਪਸ ਭੇਜ ਦਿੱਤਾ ।ਜਿਸ ਤੋਂ ਬਾਅਦ ਉਸ ਦੇ ਪਤੀ ਨੇ ਜਲੰਧਰ ਦੇ ਫੋਲਡੀਵਾਲ 'ਚ ਲਿਆ ਕੇ ਕੁੜੀ ਦਾ ਗਲਾ ਘੁੱਟ ਕੇ ਮਾਰ ਦਿੱਤਾ।ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।