ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵਾੜਾ ਵਿਖੇ ਸਰਕਾਰੀ ਕਾਲਜ ਦੀ ਕੰਟੀਨ 'ਚ ਇਕ ਵਿਦਿਆਰਥਣ ਨੂੰ ਨਸ਼ੇ ਵਾਲਾ ਪਦਾਰਥ ਪਿਆਉਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਜਦੋਂ ਉਹ ਆਪਣੇ ਗਰੁੱਪ ਨਾਲ ਕੰਟੀਨ ’ਚ ਬੈਠੀ ਸੀ ਤਾਂ ਕੰਟੀਨ ਵਾਲੇ ਦੀ ਮਿਲੀਭੁਗਤ ਨਾਲ ਕਾਲਜ ’ਚ ਆਏ ਇਕ ਬਾਹਰੀ ਮੁੰਡੇ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਪਿਆ ਦਿੱਤੀ, ਜੋ ਕਾਲਜ ’ਚ ਬਿਜ਼ਨੈੱਸ ਦੀ ਕਲਾਸ ਚਲਾਉਂਦਾ ਹੈ।
ਇਸ ਤੋਂ ਤੁਰੰਤ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ 'ਤੇ ਘਰ ਜਾ ਕੇ ਉਸ ਦੀ ਹਾਲਤ ਵਿਗੜ ਗਈ। ਜਦੋਂ ਉਸ ਨੇ ਨਾਲ ਵਾਲੇ ਵਿਅਕਤੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਕੋਈ ਮਿੱਠੀ ਚੀਜ਼ ਨਾ ਪੀਓ, ਨਿੰਬੂ ਪਾਣੀ ਪੀਓ।
ਉਸ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਕਾਰਵਾਈ ਕਰਦਿਆਂ ਉਨ੍ਹਾਂ ਨੇ ਕੰਟੀਨ ਤੋਂ ਠੇਕਾ ਵਾਪਸ ਲੈ ਲਿਆ 'ਤੇ ਵਿਦਿਆਰਥਣ ਦੇ ਸਾਥੀ ਵਿਦਿਆਰਥੀ ਨੂੰ ਕਾਲਜ ’ਚੋਂ ਕੱਢ ਦਿੱਤਾ। ਕੰਟੀਨ ਵਾਲੇ ਨੇ ਦੱਸਿਆ ਕਿ ਜਦੋਂ ਉਹ ਕਾਲਜ ਦੇ ਮੁੰਡਿਆਂ ਨੂੰ ਕੋਈ ਗ਼ਲਤ ਕੰਮ ਕਰਨ ਤੋਂ ਰੋਕਦਾ ਸੀ ਤਾਂ ਉਹ ਉਸ ਨੂੰ ਬਾਹਰ ਘੇਰ ਕੇ ਧਮਕੀਆਂ ਦਿੰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।