ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਭਰਾਵਾਂ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੀ ਭੈਣ ਨਾਲ ਲਿਵ -ਇਨ 'ਚ ਰਹਿੰਦੇ ਨੌਜਵਾਨ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਦੋਸ਼ੀਆਂ ਨੇ ਹਖੋੜੇ ਨਾਲ ਹਮਲਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਹੀ ਨਹੀ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਨੂੰ ਨਦੀ 'ਚ ਸੁੱਟ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ, ਹਾਲਾਂਕਿ ਨਦੀ 'ਚੋ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮ੍ਰਿਤਕ ਸ਼ਾਹਬਾਜ ਸ਼ੇਖ ਦੋਸ਼ੀਆਂ ਦੀ ਭੈਣ ਮੁਮਤਾਜ਼ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦਾ ਸੀ। 4 ਸਾਲ ਪਹਿਲਾਂ ਮੁਮਤਾਜ਼ ਦਾ ਤਲਾਕ ਹੋ ਗਿਆ ਸੀ। ਸ਼ਾਹਬਾਜ਼ ਤੇ ਮੁਮਤਾਜ਼ ਵਿਚਾਲੇ ਹਮੇਸ਼ਾ ਲੜਾਈ ਰਹਿੰਦੀ ਸੀ। ਜਿਸ ਕਰਕੇ ਉਸ ਦੇ ਭਰਾਵਾਂ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਦੋਸ਼ੀਆਂ ਦੀ ਪਛਾਣ ਸ਼ੋਏਬ ,ਇਰਸ਼ਾਦ ਤੇ ਉਨ੍ਹਾਂ ਦਾ ਸਾਥੀ ਹੇਮੰਤ ਦੇ ਰੂਪ 'ਚ ਹੋਈ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।