ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੀਜੇ ਤੇ ਸਾਲੇ ਨੇ ਇੱਕ ਦੂਜੇ ਦੇ ਹੱਥ ਬੰਨ ਕੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਦੋਵਾਂ ਨੇ ਇਕੱਠੇ ਹੀ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੂੰ ਦੋਵਾਂ ਦੀਆਂ ਲਾਸ਼ਾ ਬਰਾਮਦ ਹੋ ਗਈਆਂ ਹਨ। ਇਸ ਘਟਨਾ ਨਾਲ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ । ਪੁਲਿਸ ਨੇ ਦੋਵਾਂ ਦੀ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।
ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ । ਇੰਦਰਾ ਗਾਂਧੀ ਨਹਿਰ 'ਚ ਜੀਜੇ ਤੇ ਸਾਲੇ ਦੀ ਲਾਸ਼ਾ ਮਿਲਣ ਨਾਲ ਸਨਸਨੀ ਫੈਲ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ਨਪੁਰਾ ਦਿਖਨਾਦਾ ਪਿਛਲੇ ਕੁਝ ਦਿਨ ਤੋਂ ਆਪਣੇ ਜੀਜਾ ਮੰਗਤਰਾਮ ਦੇ ਨਾਲ ਲਾਪਤਾ ਸੀ। ਬਲਰਾਮ ਦਾ ਜੀਜਾ ਮੰਗਤਰਾਮ ਪੰਜਾਬ ਦਾ ਰਹਿਣ ਵਾਲਾ ਸੀ ।
ਦੋਵੇ ਹੀ 10 ਦਸੰਬਰ ਨੂੰ ਘਰੋਂ ਚਲੇ ਗਏ ਸੀ। ਹੁਣ ਦੋਵਾਂ ਦੀ ਲਾਸ਼ਾ ਨਹਿਰ 'ਚੋ ਮਿਲੀਆਂ ਹਨ। ਬਾਈਕ ਦੇ ਕੋਲ ਦੋਵਾਂ ਦੇ ਮੋਬਾਈਲ ਵੀ ਮਿਲੇ ਹਨ। ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਮ੍ਰਿਤਕ ਬਲਰਾਮ ਦੇ ਪੁੱਤ ਵਿਕਰਮ ਨੇ ਕੁਝ ਲੋਕਾਂ ਤੇ ਉਸ ਦੇ ਪਿਤਾ ਤੇ ਮਾਮੇ ਦੇ 21 ਲੱਖ ਰੁਪਏ ਵਾਪਸ ਨਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਉਸ ਦੇ ਪਿਤਾ ਤੇ ਮਾਮਾ ਮਾਨਸਿਕ ਤੋਰ ਤਰ ਪ੍ਰੇਸ਼ਾਨ ਹੋ ਗਏ ਸੀ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਤਲ ਵੀ ਹੋ ਸਕਦਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।