by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਪੀ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਰਾਮਪੁਰ ਪਿੰਡ 'ਚ ਇੱਕ ਨਾਬਾਲਗ ਲੜਕੀ ਨਾਲ ਗੈਂਗਰੇਪ ਤੇ ਕਤਲ ਦੀ ਘਿਨਾਉਣੀ ਘਟਨਾ 'ਚ ਵੱਡੀ ਭੈਣ ਸਮੇਤ 7 ਦੋਸ਼ੀਆਂ ਨੇ ਕੀਤਾ ਹੈ।
ਐਸਪੀ ਸੰਜੀਵ ਸੁਮਨ ਨੇ ਦੱਸਿਆ ਕਿ ਮ੍ਰਿਤਕ ਦੀ ਵੱਡੀ ਭੈਣ ਦੇ ਪਿੰਡ ਦੇ ਹੀ 4 ਵਿਅਕਤੀਆਂ ਨਾਲ ਸਰੀਰਕ ਸਬੰਧ ਸਨ ਤੇ ਮ੍ਰਿਤਕਾ ਲੜਕੀ ਦੀ ਆਪਣੀ ਵੱਡੀ ਭੈਣ ਦੀ ਇਸ ਹਰਕਤ ਦਾ ਵਿਰੋਧ ਕਰਦੀ ਸੀ।
ਮ੍ਰਿਤਕਾ ਦੀ ਵੱਡੀ ਭੈਣ ਉਸ ਨੂੰ ਆਪਣੇ ਨਾਲ ਗੰਨੇ ਦੇ ਖੇਤ 'ਚ ਬਾਥਰੂਮ ਕਰਨ ਲਈ ਲੈ ਗਈ। ਵੱਡੀ ਭੈਣ ਨੇ ਪੂਰੀ ਯੋਜਨਾ ਬਣਾ ਕੇ ਆਪਣੇ ਚਾਰ ਪ੍ਰੇਮੀਆਂ ਨੂੰ ਵੀ ਉਥੇ ਬੁਲਾ ਲਿਆ, ਜਿਸ ਨਾਲ ਦੋ ਹੋਰ ਨੌਜਵਾਨ ਵੀ ਆ ਗਏ। ਇਸਤੋਂ ਬਾਅਦ ਪਿੰਡ ਦੇ 4 ਨੌਜਵਾਨਾਂ ਨੇ ਵੱਡੀ ਭੈਣ ਦੇ ਸਾਹਮਣੇ ਇਕ-ਇਕ ਕਰਕੇ ਲੜਕੀ ਨਾਲ ਬਲਾਤਕਾਰ ਕੀਤਾ।
ਪੁਲਿਸ ਨੇ ਕਤਲ 'ਚ ਸ਼ਾਮਲ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ 'ਚ ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਵੀ ਸ਼ਾਮਲ ਹੈ।