ਵੱਡੀ ਵਾਰਦਾਤ : ਲੁਟੇਰਿਆਂ ਦਾ ਵੱਡਾ ਕਾਰਨਾਮਾ, ਕਰੋੜਾਂ ਦੀ ਲੁੱਟ ਕਰ ਹੋਏ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਜਗੁਰੂ ਨਗਰ ਇਲਾਕੇ 'ਚ ਲੁਟੇਰਿਆਂ ਵਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਲੁਟੇਰੇ ਕਰੋੜਾਂ ਰੁਪਏ ਨਾਲ ਭਰੀ ਗੱਡੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਲੁਧਿਆਣਾ ਨੂੰ ਸੀਲ ਕਰ ਦਿੱਤਾ ਗਿਆ ਤੇ ਹਰ ਥਾਂ 'ਤੇ ਨਾਕਾਬੰਦੀ ਕੀਤੀ ਗਈ। ਪੁਲਿਸ ਫੋਰਸ ਵਲੋਂ ਗੱਡੀਆਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੀ ਦਿਨੀਂ ਹਥਿਆਰਬੰਦ ਲੁਟੇਰਿਆਂ ਨੇ ਸਕਿਓਰਿਟੀ ਏਜੰਸੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਇਹ ਸਕਿਓਰਿਟੀ ਏਜੰਸੀ ਬੈਂਕਾਂ ਨੂੰ ਪੈਸੇ ਟਰਾਂਸਫਰ ਕਰਦੀ ਹੈ ਤੇ ATM ਵਿੱਚ ਕੈਸ਼ ਜਮ੍ਹਾ ਕਰਦੀ ਹੈ । ਬੀਤੀ ਦਿਨੀਂ ਏਜੰਸੀ ਦੀਆਂ ਗੱਡੀਆਂ 'ਚ ਬੈਂਕਾਂ ਤੋਂ ਕੈਸ਼ ਲਿਆਂਦਾ ਗਿਆ ਸੀ, ਜੋ ਕਿ ਕੰਪਨੀ 'ਚ ਪਿਆ ਹੋਇਆ ਸੀ। ਜਿਸ ਦੀ ਅੱਜ ਸਵੇਰੇ ਟਰਾਂਸਫਰ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।