by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਈ ਹੈ ਜਿਥੇ ਘਰ ਦੇ ਬਾਹਰ ਖੇਡਣ ਗਏ 12 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 12 ਸਾਲ ਬੱਚੇ ਕਤਲ ਉਸ ਦੇ ਹੀ ਕਰੀਬੀ ਦੋਸਤ ਨੇ ਹੀ ਕੀਤਾ ਹੈ।
ਜਦੋ ਹੀ ਖੇਡ ਰਹੇ ਸੀ ਤਾਂ ਗੁੱਸੇ ਵਿੱਚ ਆ ਕੇ ਉਸ ਨੇ ਇੱਟ ਮਾਰ ਕੇ 12 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਸਮਰਾਲਾ ਦੇ ਇਕ ਪਿੰਡ ਵਿੱਚ ਰਹਿਣ ਵਾਲਾ ਹੈ। ਜੋ ਅਕਸਰ ਬੱਚੇ ਨਾਲ ਖੇਡਦਾ ਸੀ ਜਦੋ ਇਕ ਦਿਨ ਖੇਡਦੇ ਸਮੇ ਮਾਮੂਲੀ ਲੜਾਈ ਹੋਈ ਤਾਂ ਦੋਸ਼ੀ ਵਿਸ਼ਾਲ ਨੇ ਗੁੱਸੇ ਵਿੱਚ ਬੱਚੇ ਦੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਦਾ ਕਿਸੇ ਨੂੰ ਪਤਾ ਨਾਲ ਲੱਗੇ ਦੋਸ਼ੀ ਨੇ ਉਸ ਦੀ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।