by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਦੇਰ ਰਾਤ ਇਕੋ ਪਰਿਵਾਰ ਦੇ 4 ਜੀਆਂ ਦਾ ਕਤਲ ਕਰਕੇ ਲਾਸ਼ਾਂ ਨੂੰ ਸਾੜ ਦਿੱਤਾ। ਦੱਸਿਆ ਜਾ ਰਿਹਾ ਚਾਰੋ ਲਾਸ਼ਾਂ ਇੱਕ ਝੋਪੜੀ 'ਚੋ ਸੜੀ ਹਾਲਤ 'ਚ ਮਿਲੀਆਂ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਮਨਗਰ 'ਚ 1 ਕੁੜੀ ਦੇ ਨਾਲ- ਨਾਲ ਇਕ ਵਿਅਕਤੀ ਤੇ 2 ਮਹਿਲਾਵਾਂ ਦਾ ਸੁੱਤੇ ਹੋਏ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਝੋਪੜੀ 'ਚ ਰੱਖ ਸਾੜ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਪੂਨਰਾਮ , ਉਸ ਦੀ ਪਤਨੀ ਭੰਵਰੀ ਦੇਵੀ ,ਨੂੰਹ ਧਾਪੂ ਤੇ 7 ਮਹੀਨੇ ਦੀ ਬੱਚੀ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।