ਨਿਊਜ਼ ਡੈਸਕ ਰਿੰਪੀ ਸ਼ਰਮਾ : ਬਿਹਾਰ ਦੇ ਭੋਜਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਹੋਮ ਗਾਰਡ ਜਵਾਨ ਨੇ ਆਪਣੀ ਪਤਨੀ ਨੂੰ ਜਿੰਦਾ ਸਾੜ ਦਿੱਤਾ। ਇਹ ਘਟਨਾ ਬਧਰਾ ਦੇ ਸਿਨਹਾ ਇਲਾਕੇ ਦੇ ਪਿੰਡ ਮੋਜ਼ਮਪੁਰ ਦੀ ਦੱਸੀ ਜਾ ਰਹੀ ਹੈ। ਦੋਸ਼ੀ ਹੋਮ ਗਾਰਡ ਦੀ ਪਛਾਣ ਅਮਰ ਸਿੰਘ ਦੇ ਰੂਪ 'ਚ ਹੋਈ ਹੈ। ਜੋ ਕਿ ਇਸ ਸਮੇ ਬਕਸਰ ਜ਼ਿਲ੍ਹੇ 'ਚ ਤਾਇਨਾਤ ਹੈ। ਜਾਣਕਾਰੀ ਅਨੁਸਾਰ ਗੋਮ ਗਾਰਡ ਜਵਾਨ ਦੀ ਆਪਣੀ ਪਤਨੀ ਰੂਪਾ ਨਾਲ ਅਕਸਰ ਲੜਿਆ ਰਹਿੰਦੀ ਸੀ। ਮ੍ਰਿਤਕ ਦੇ ਬੱਚਿਆਂ ਦੇ ਦੱਸਿਆ ਕਿ ਦੋਸ਼ੀ ਹਮੇਸ਼ਾ ਹੀ ਉਨ੍ਹਾਂ ਦੀ ਮਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਇਸ ਘਟਨਾ ਦਾ ਉਸ ਸਮੇ ਪਤਾ ਲਗਾ ਜਦੋ ਮ੍ਰਿਤਕ ਰੂਪਾ ਦੇ ਸਾਰੇ ਬੱਚੇ ਸਕੂਲ ਗਏ ਹੋਏ ਸੀ। ਉਸ ਦੌਰਾਨ ਅਮਰ ਸਿੰਘ ਨੇ ਰੂਪਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਵੀ ਉਸ ਨੂੰ ਤਸੱਲੀ ਨਹੀਂ ਹੋਈ ਇਸ ਲਈ ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਸਾੜ ਦਿੱਤਾ ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਿਆ। ਜਦੋ ਉਸ ਦੇ ਬੱਚੇ ਸਕੂਲ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਘਰ ਅੰਦਰ ਕਮਰੇ ਦੇ ਦਰਵਾਜ਼ੇ 'ਤੇ ਤਾਲਾ ਲਟਕ ਰਿਹਾ ਸੀ । ਮੌਕੇ 'ਤੇ ਲੋਕਾਂ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਦਰਵਾਜ਼ਾ ਤੋੜਿਆ ਤੇ ਲਾਸ਼ ਨੂੰ ਦੇਖ ਤੇ ਤੁਰੰਤ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਹੋਮ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ ।