ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨਾਲ ਸੁੱਤੀ ਰਹੀ। ਜਾਣਕਾਰੀ ਅਨੁਸਾਰ ਪਤਨੀ ਨੇ ਆਪਣੇ ਪਤੀ ਨੂੰ ਬੈਂਡ ਦੀ ਫੱਟੀ ਨਾਲ ਕੁੱਟ -ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ । ਬਾਅਦ 'ਚ ਉਹ ਆਪਣੇ ਪਤੀ ਦੀ ਲਾਸ਼ ਕੋਲ ਸੋ ਗਈ। ਜਦੋ ਸਵੇਰੇ ਉੱਠੀ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਕਿਹਾ ਆਪਣੇ ਪਿਤਾ ਨੂੰ ਨਾ ਜਗਾਉਣਾ। ਜਿਸ ਤੋਂ ਬਾਅਦ ਉਹ ਆਪਣੇ ਬਿਊਟੀ ਪਾਰਲਰ ਕੰਮ ਕਰਨ ਚਲੀ ਗਈ।
ਦੱਸਿਆ ਜਾ ਰਿਹਾ ਕਿ ਜਦੋ ਪਤਨੀ ਸ਼ਾਮ ਨੂੰ ਘਰ ਆਈ ਤਾਂ ਉਸ ਨੇ ਬੱਚਿਆਂ ਨੂੰ ਖਾਣਾ ਖੁਆਇਆ, ਫਿਰ ਸੁਆ ਦਿੱਤਾ ਤੇ ਖੁਦ ਕਾਫੀ ਸਮੇ ਤੱਕ ਜਾਗਦੀ ਰਹੀ। ਜਦੋ ਸਾਰੇ ਬੱਚੇ ਸੋ ਗਏ ਤਾਂ ਉਸ ਨੇ ਆਪਣੇ ਪਤੀ ਦੀ ਲਾਸ਼ ਨੂੰ ਗੇਟ 'ਤੇ ਸੁੱਟ ਦਿੱਤਾ ਤੇ ਸੋ ਗਈ । ਸਵੇਰੇ ਉੱਠ ਕੇ ਉਸ ਨੇ ਅਜਿਹਾ ਹੰਗਾਮਾ ਕੀਤਾ ਕਿ ਸ਼ਰਾਬ ਪੀਣ ਨਾਲ ਉਸ ਦੀ ਮੌਤ ਹੋ ਗਈ। ਜਦੋ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸ਼ੱਕ ਦੇ ਘੇਰੇ 'ਚ ਉਸ ਦੀ ਪਤਨੀ ਵੀ ਸੀ। ਜਿਸ ਕੋਲੋਂ ਪੁੱਛਗਿੱਛ ਕੀਤੀ ਗਈ । ਸਖਤੀ ਨਾਲ ਜਾਂਚ ਕਰਨ ਤੋਂ ਬਾਅਦ ਉਸ ਨੇ ਆਪਣਾ ਦੋਸ਼ ਕਬੂਲ ਕੀਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ।