by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਇਡਾਹੋ ਦੀ ਪੁਲਿਸ ਅਨੁਸਾਰ ਉਹ ਕੇਲੋਗ 'ਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੇ ਹਨ। ਜਿਸ 'ਚ 4 ਲੋਕਾਂ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੋਸ਼ਨ ਡਿਸਪੈਚ ਸੈਂਟਰ ਨੂੰ ਇੱਕ ਨੰਬਰ 'ਤੇ ਕਾਲ ਆਈ ਸੀ, ਜਿਸ ਤੋਂ ਪਤਾ ਲਗਾ ਕਿ ਕੈਲੋਗ 'ਚ ਇੱਕ ਇਲਾਕੇ ਵਿੱਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਉੱਥੇ ਹੀ ਪੁਲਿਸ ਵਲੋਂ ਘਟਨਾ ਵਲੋਂ ਥਾਂ ਦੇ ਕੋਲ ਪੈਂਦੇ ਇਲਾਕਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਗੋਲੀਬਾਰੀ ਮਾਊਂਟੇਨ ਵਿਊ ਕਾਗ੍ਰੇਗੇਸ਼ਨਲ ਚਰਚ ਦੇ ਪਿੱਛੇ ਇਲਾਕੇ 'ਚ ਹੋਈ ਹੈ ,ਹਾਲਾਂਕਿ ਮਰਨ ਵਾਲਿਆਂ ਦੀ ਹਾਲੇ ਤੱਕ ਪਛਾਣ ਨਹੀ ਹੋ ਸਕੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।