by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੇਰਠ 'ਚ ਦਿੱਲੀ ਦੇ ਇਕ 3 ਸਾਲਾ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਬੱਚੇ ਨੂੰ ਪ੍ਰੀਤ ਵਿਹਾਰ ਇਲਾਕੇ 'ਚ ਅਗਵਾ ਕੀਤਾ ਗਿਆ ਸੀ ਤੇ ਉਸ ਦੀ ਲਾਸ਼ ਮੇਰਠ ਤੋਂ ਬਰਾਮਦ ਹੋਈ ਸੀ। ਪੁਲਿਸ ਨੂੰ ਲਾਸ਼ ਦੇ ਕਈ ਟੁੱਕੜੇ ਮਿਲੇ ਹਨ। ਜਿਸ ਤੋਂ ਬਾਅਦ ਬੱਚੇ ਦੇ ਰਿਸ਼ਤੇਦਾਰਾਂ ਨੇ ਪ੍ਰਦਰਸ਼ਨ ਕੀਤਾ । ਗੁੱਸੇ 'ਚ ਆਏ ਪਰਿਵਾਰਿਕ ਮੈਬਰਾਂ ਨੇ ਪ੍ਰੀਤ ਵਿਹਾਰ ਪੈਟਰੋਲ ਪੰਪ 'ਤੇ ਜਾਮ ਲਗਾ ਦਿੱਤਾ । ਜਾਣਕਾਰੀ ਅਨੁਸਾਰ ਜਦੋ ਪਿੰਡ ਵਾਸੀ ਖੇਤ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਲਾਸ਼ ਪਈ ਦੇਖੀ ਲਾਸ਼ ਦੇ ਇਕ ਹੱਥ ਨੂੰ ਬੁਰੀ ਤਰਾਂ ਨਾਲ ਕੱਟਿਆ ਗਿਆ ਸੀ। ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਦੇਖ ਅਜਿਹਾ ਲੱਗ ਰਿਹਾ ਸੀ ,ਜਿਵੇ ਕਿਸੇ ਨੇ ਬੱਚੇ ਦਾ ਕਤਲ ਕਰ ਦਿੱਤਾ ਹੋਵੇ ਤੇ ਫਿਰ ਉਸ ਦੇ ਟੁੱਕੜੇ ਕਰਕੇ ਸੁੱਟ ਦਿੱਤਾ ।